July 5, 2024 7:30 am
ਸੰਯੁਕਤ ਕਿਸਾਨ ਮੋਰਚਾ ਮਨਾਏਗਾ 'ਕਿਸਾਨ ਮਜ਼ਦੂਰ ਸੰਘਰਸ਼ ਦਿਵਸ'

ਸੰਯੁਕਤ ਕਿਸਾਨ ਮੋਰਚਾ ਮਨਾਏਗਾ ‘ਕਿਸਾਨ ਮਜ਼ਦੂਰ ਸੰਘਰਸ਼ ਦਿਵਸ’

ਚੰਡੀਗੜ੍ਹ 24 ਨਵੰਬਰ 2021 : ਕੇਂਦਰ ਦੇ ਤਿੰਨ ਖੇਤੀ ਕਾਨੂੰਨ ਅਤੇ ਕਿਸਾਨ ਮੋਰਚੇ ਵਿਚ ਚੱਲ ਰਹੇ ਸੰਘਰਸ਼ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ |ਇਸ ਸੰਘਰਸ਼ ਵਿਚ 700 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋਏ |ਕਿਸਾਨ ਅਜੇ ਵੀ ਆਪਣੇ ਮੋਰਚੇ ਤੇ ਬਰਕਰਾਰ ਹਨ | ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਨੇ ਮੰਗਲਵਾਰ ਨੂੰ ਇਕ ਐਲਾਨ ਕੀਤਾ ਕਿ ਉਹ ਕਿਸਾਨ ਆਗੂ ਸਰ ਛੋਟੂ ਰਾਮ ਦੀ ਜਯੰਤੀ ਦੇ ਮੌਕੇ ਦਿਨ ਬੁੱਧਵਾਰ ਨੂੰ ‘ਕਿਸਾਨ ਮਜ਼ਦੂਰ ਸੰਘਰਸ਼ ਦਿਵਸ’ ਮਨਾਇਆ ਜਾਵੇਗਾ ।

ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਐੱਸ.ਕੇ.ਐੱਮ. ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੇ ਕਈ ਨੇਤਾ 25 ਨਵੰਬਰ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਤਿੰਨ ਖੇਤੀ ਕਾਨੂੰਨ ਦੇ ਵਿਰੋਧ ਪ੍ਰਦਰਸ਼ਨ ਦੇ ਇੱਕ ਸਾਲ ਦੇ ਮੌਕੇ ‘ਤੇ ਹੋਣ ਵਾਲੇ ‘ਮਹਾਂ ਧਰਨਾ’ ਵਿੱਚ ਹਿੱਸਾ ਲੈਣਗੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਸ਼ੁੱਕਰਵਾਰ ਨੂੰ ਬਰਤਾਨੀਆ, ਅਮਰੀਕਾ, ਫਰਾਂਸ, ਆਸਟਰੇਲੀਆ, ਆਸਟਰੀਆ, ਕੈਨੇਡਾ ਅਤੇ ਨੀਦਰਲੈਂਡ ਵਿੱਚ ਪ੍ਰਵਾਸੀ ਭਾਰਤੀਆਂ ਵੱਲੋਂ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।