July 7, 2024 2:46 am
ਸਾਊਦੀ ਅਰਬ

ਸਾਊਦੀ ਅਰਬ ਨੇ ਦੇਸ਼ ‘ਚ ਕੋਵਿਡ-19 ਦੀਆਂ ਪਾਬੰਦੀਆਂ ਹਟਾਉਣ ਦਾ ਕੀਤਾ ਐਲਾਨ

ਚੰਡੀਗੜ੍ਹ 06 ਮਾਰਚ 2022: ਦੁਨੀਆ ਦੇ ਵੱਖ ਵੱਖ ਦੇਸ਼ਾਂ ‘ਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੇ ਤਬਾਹੀ ਮਚਾਈ | ਜਿਸਦੇ ਚੱਲਦੇ ਉਥੋਂ ਦੀਆਂ ਸਰਕਾਰਾਂ ਨੂੰ ਸਖ਼ਤ ਨਿਯਮ ਲਾਗੂ ਕਰਨੇ ਪਏ | ਪਰ ਸਮੇਂ ਦੇ ਨਾਲ ਕੋਰੋਨਾ ਮਹਾਮਾਰੀ ਦੇ ਮਾਮਲਿਆਂ ‘ਚ ਗਿਰਾਵਟ ਆਈ| ਇਸਦੇ ਚੱਲਦੇ ਸਾਊਦੀ ਅਰਬ ਨੇ ਦੇਸ਼ ‘ਚ ਮਹਾਮਾਰੀ ਦੀ ਸਥਿਤੀ ‘ਚ ਸੁਧਾਰ ਦੇ ਮੱਦੇਨਜ਼ਰ ਕੋਵਿਡ -19 ਦੇ ਵਿਰੁੱਧ ਸਾਵਧਾਨੀ ਦੇ ਉਪਾਵਾਂ ਨੂੰ ਹਟਾਉਣ ਦਾ ਐਲਾਨ ਕੀਤਾ ਹੈ।

ਇਸ ਸੰਬੰਧ ‘ਚ ਸਾਊਦੀ ਪ੍ਰੈੱਸ ਏਜੰਸੀ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਸਮਾਜਕ ਦੂਰੀਆਂ ਦੀ ਪਾਲਣਾ ਕਰਨ ਦੇ ਨਿਯਮ ਨੂੰ ਖਤਮ ਕੀਤਾ ਜਾ ਰਿਹਾ ਹੈ, ਪਰ ਲੋਕਾਂ ਨੂੰ ਘਰ ਦੇ ਅੰਦਰ ਮਾਸਕ ਪਹਿਨਣੇ ਹੋਣਗੇ। ਇਸਦੇ ਨਾਲ ਹੀ ਮੰਤਰਾਲੇ ਨੇ ਆਪਣੇ ਆਦੇਸ਼ ‘ਚ ਕਿਹਾ ਕਿ ਹੁਣ ਇੱਥੇ ਆਉਣ ਵਾਲੇ ਯਾਤਰੀਆਂ ਲਈ ਪੀਸੀਆਰ ਜਾਂ ਰੈਪਿਡ ਐਂਟੀਜੇਨ ਟੈਸਟ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਨਾਲ ਹੀ, ਹੁਣ ਯਾਤਰੀਆਂ ਲਈ ਕੁਆਰੰਟੀਨ  ‘ਚ ਰਹਿਣਾ ਲਾਜ਼ਮੀ ਨਹੀਂ ਹੋਵੇਗਾ।