TheUnmute.com – Punjabi News

ਸਤਿੰਦਰ ਸਰਤਾਜ ਨੇ ਸਿਡਨੀ ਓਪੇਰਾ ਹਾਊਸ ਵਿਖੇ ਆਪਣੀਆਂ ਗਾਇਕੀ ਨਾਲ ਸਰੋਤਿਆਂ ਨੂੰ ਕੀਲਿਆ

ਸਿਡਨੀ, 30 ਅਪ੍ਰੈਲ 2024: ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ (Satinder Sartaj) ਨੇ 28 ਅਪ੍ਰੈਲ ਨੂੰ, ਮਸ਼ਹੂਰ ਸਿਡਨੀ ਓਪੇਰਾ ਹਾਊਸ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਪੰਜਾਬੀ ਵਿਰਸੇ ਦਾ ਜਸ਼ਨ ਮਨਾਉਂਦੇ ਹੋਏ ਅਤੇ ਦੁਨੀਆ ਭਰ ਦੇ ਸਰੋਤਿਆਂ ਨੂੰ ਪ੍ਰਭਾਵਿਤ ਕਰਨ ਵਾਲੇ ਡਾ. ਸਰਤਾਜ ਨੇ ਆਪਣੀ ਪਰੰਪਰਾ ਅਤੇ ਸਮਕਾਲੀ ਪ੍ਰਭਾਵਾਂ ਦੇ ਸੁਮੇਲ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ |

ਸਤਿੰਦਰ ਸਰਤਾਜ

ਡਾ. ਸਰਤਾਜ (Satinder Sartaj) ਦੀ ਪ੍ਰਤਿਭਾ ਅਤੇ ਕਲਾਤਮਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰੋਗਰਾਮ ‘ਚ ਸੱਭਿਆਚਾਰ ਪ੍ਰੇਮੀਆਂ ਅਤੇ ਸੰਗੀਤ ਪ੍ਰੇਮੀਆਂ ਨੂੰ ਰੂਹਾਨੀ ਧੁਨਾਂ ਅਤੇ ਭਾਵਨਾਤਮਕ ਕਵਿਤਾ ਦੀ ਇੱਕ ਅਭੁੱਲ ਸ਼ਾਮ ਪੇਸ਼ ਕੀਤੀ।

Exit mobile version