July 7, 2024 7:37 pm
ਐਸ.ਏ.ਐਸ.ਨਗਰ ਪੁਲਿਸ

ਐਸ.ਏ.ਐਸ.ਨਗਰ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ, ਪੀਜੀ ‘ਚੋਂ ਕਈ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ

ਐਸ.ਏ.ਐਸ.ਨਗਰ 15 ਨਵੰਬਰ 2022: ਐਸ.ਏ.ਐਸ.ਨਗਰ ਪੁਲਿਸ (SAS Nagar Police) ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਨਸ਼ਾ ਤਸਕਰਾਂ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਜ਼ਿਲ੍ਹੇ ਵਿੱਚ ਸ਼ੱਕੀ ਵਿਅਕਤੀਆਂ ਅਤੇ ਡਰੱਗ ਹੌਟਸਪੌਟਸ ਦੇ ਟਿਕਾਣਿਆਂ ‘ਤੇ CASO (ਕੋਰਡਨ ਅਤੇ ਸਰਚ ਆਪਰੇਸ਼ਨ) ਚਲਾਇਆ ਗਿਆ ਹੈ ।

SAS Nagar Police

ਐਸਪੀ ਸਿਟੀ ਅਤੇ ਡੀਐਸਪੀ ਹਰਸਿਮਰਨ ਸਿੰਘ ਬੱਲ ਦੀ ਅਗਵਾਈ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਮੁਹਿੰਮ ਚਲਾਈ ਗਈ ਹੈ । ਇਸ ਦੌਰਾਨ ਪੁਲਿਸ ਨੇ ਦੱਸਿਆ ਕਿ ਕਿਰਾਏ ’ਤੇ ਰਹਿ ਰਹੇ 80 ਫੀਸਦੀ ਲੋਕਾਂ ਨੇ ਆਪਣੀ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇੱਕ ਦਰਜਨ ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ।

SAS Nagar Police