Site icon TheUnmute.com

ਐੱਸ.ਏ.ਐੱਸ ਨਗਰ: 22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਸਮੇਤ 2 ਵਿਅਕਤੀ ਗ੍ਰਿਫਤਾਰ

poppy seeds

ਐੱਸ.ਏ.ਐੱਸ ਨਗਰ, 15 ਨਵੰਬਰ 2023: ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਸ-7 ਮੋਹਾਲੀ ਦੀ ਟੀਮ ਵੱਲੋਂ ਨਸ਼ਾ ਤਸਕਰ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ 02 ਜਣਿਆਂ ਨੂੰ 22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ (poppy seeds) ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਹ ਜਾਣਕਾਰੀ ਦਿੰਦਿਆਂ ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੋਹਾਲੀ ਦੀ ਟੀਮ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਏ.ਐਸ.ਆਈ ਜੀਤ ਰਾਮ ਸਮੇਤ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਸੋਹਾਣਾ ਟੋਭੇ ਵਾਲੀ ਸਾਈਡ ਤੋਂ ਇੱਕ ਮੋਟਰ ਸਾਈਕਲ ਮਾਰਕਾ ਡਿਸਕਵਰ ਰੰਗ ਕਾਲਾ ਤੇ ਸਵਾਰ 2 ਮੋਨੇ ਨੌਜਵਾਨ ਜਿਨ੍ਹਾ ਦੇ ਵਿੱਚਕਾਰ ਇਕ ਥੈਲਾ ਪਲਾਸਟਿਕ ਵਜਨਦਾਰ ਰੱਖਿਆ ਹੋਇਆ ਸੀ, ਆਉਦੇ ਦਿਖਾਈ ਦਿੱਤੇ ।

ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਦਮ ਘਬਰਾ ਕੇ ਥੈਲਾ ਪਲਾਸਟਿਕ ਥੱਲੇ ਸੁੱਟ ਕੇ ਮੋਟਰਸਾਈਕਲ ਭੱਜਾਉਣ ਲਗੇ। ਜਿੰਨ੍ਹਾ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ, ਮੋਟਰ ਸਾਈਕਲ ਚਾਲਕ ਨੇ ਆਪਣਾ ਨਾਮ ਭੂਰਾ ਪੁੱਤਰ ਗਰੀਬਦਾਸ ਵਾਸੀ ਪਿੰਡ ਮਾਨਸੀ ਨਗਰਾ, ਥਾਣਾ ਕੰਪਨੀ ਬਾਗ, ਜਿਲ੍ਹਾ ਅਲੀਗੜ੍ਹ, ਯੂ.ਪੀ ਹਾਲ ਕਿਰਾਏਦਾਰ ਨੇੜੇ ਗੁਰੂ ਦੁਆਰਾ ਸਾਹਿਬ ਪਿੰਡ ਸੋਹਾਣਾ ਜਿਲ੍ਹਾ ਐਸ.ਏ.ਐਸ.ਨਗਰ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਸੂਰਜ ਭਾਰਤੀ ਪੁੱਤਰ ਮਹੇਸ਼ ਚੰਦਰਾ ਵਾਸੀ ਕਮਾਲਪੁਰ, ਥਾਣਾ ਕੁਆਰਸੀ, ਜਿਲ੍ਹਾ ਅਲੀਗੜ੍ਹ, ਯੂ.ਪੀ. ਹਾਲ ਕਿਰਾਏਦਾਰ ਨੇੜੇ ਗੁਰੂ ਦੁਆਰਾ ਸਾਹਿਬ ਪਿੰਡ ਸੋਹਾਣਾ ਜਿਲ੍ਹਾ ਐਸ.ਏ.ਐਸ.ਨਗਰ ਦੱਸਿਆ, ਜਿਨ੍ਹਾ ਵੱਲੋ ਥੱਲੇ ਸੁਟੇ ਥੈਲਾ ਪਲਾਸਟਿਕ ਦੀ ਤਲਾਸ਼ੀ ਕਰਨ ਤੇ ਥੈਲਾ ਵਿਚੋ 22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਬ੍ਰਾਮਦ ਹੋਈ।

ਜਿਨ੍ਹਾ ਖਿਲਾਫ ਮੁਕੱਦਮਾ ਨੰਬਰ 446 ਮਿਤੀ 14-11-2023 ਅ/ਧ 15,29/61/85 ਐਨ.ਡੀ.ਪੀ.ਐਸ.ਐਕਟ ਥਾਣਾ ਸੋਹਾਣਾ ਮੋਹਾਲੀ ਦਰਜ ਕਰਾਇਆ ਗਿਆ ਹੈ। ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜੋ ਪੁਲਿਸ ਰਿਮਾਡ ਅਧੀਨ ਹਨ । ਮੁਲਜ਼ਮਾਂ ਪਾਸੋ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਨਸ਼ਾ ਤਸਕਰੀ ((poppy seeds) ਵਿੱਚ ਇਨ੍ਹਾ ਨਾਲ ਹੋਰ ਕੌਣ-ਕੌਣ ਵਿਅਕਤੀ ਸ਼ਾਮਲ ਹਨ ।

Exit mobile version