Site icon TheUnmute.com

Punjab: ਪਿੰਡ ਚੱਕ ਅਲੀਸ਼ੇਰ ‘ਚ ਸਰਬਸੰਮਤੀ ਨਾਲ ਹੋਈ ਸਰਪੰਚ ਦੀ ਚੋਣ

Chak Alisher

ਮਾਨਸਾ, 01 ਅਕਤੂਬਰ 2024: ਮਾਨਸਾ ਜ਼ਿਲ੍ਹੇ ਦੇ ਪਿੰਡ ਚੱਕ ਅਲੀਸ਼ੇਰ (Chak Alisher) ਦੇ ਪਿੰਡ ਵਾਸੀਆਂ ਨੇ ਪਹਿਲਕਦਮੀ ਕਰਦਿਆਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦਿਆਂ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕੀਤੀ ਹੈ |

ਇਸ ਬਾਰੇ ਦਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਸਾਡੇ ਪਿੰਡ ਨੇ ਸਰਬਸੰਮਤੀ ਕਰਕੇ ਪਿੰਡ ਦਾ ਏਕਾ ਕਾਇਮ ਰੱਖਿਆ ਹੈ | ਉਨ੍ਹਾਂ ਸਾਰੇ ਪੰਜਾਬ ਨਿਵਾਸੀਆਂ ਨੂੰ ਬੇਨਤੀ ਕੀਤੀ ਕਿ ਆਪਣੇ-ਆਪਣੇ ਪਿੰਡਾਂ ‘ਚ ਸਰਬਸੰਮਤੀ ਕਰਕੇ ਪਿੰਡ ਦਾ ਏਕਾ ਕਾਇਮ ਰੱਖਿਆ ਜਾਵੇ | ਜਿਸ ਤਰ੍ਹਾਂ ਸਾਡੇ ਪਿੰਡ ਚੱਕ ਅਲੀਸ਼ੇਰ (Chak Alisher) ਲਈ ਸ਼ੇਰ ‘ਚ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਬਲਮ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ (Sarpanch) ਚੁਣਿਆ ਤੇ 7 ਮੈਂਬਰਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ ਹੈ |

ਉਨ੍ਹਾਂ ਕਿਹਾ ਅਸੀਂ ਸਭ ਨੂੰ ਇਹੀ ਬੇਨਤੀ ਕਰਦੇ ਹਾਂ ਸਾਰੇ ਰਲ ਮਿਲ ਕੇ ਕੰਮ ਕਰਨ ਅਤੇ ਪਿੰਡ ਚ ਆਪਣਾ ਭਾਈਚਾਰਾ ਬਣਾ ਰੱਖਿਆ ਜਾਵੇ | ਕਾਂਗਰਸ ਆਗੂ ਅਤੇ ਸਾਬਕਾ ਸਰਪੰਚ ਜਸਵੀਰ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਨਵੀਂ ਚੁਣੀ ਗਈ ਪੰਚਾਇਤ ਨੂੰ ਵਧਾਈਆ ਦਿੱਤੀਆਂ |

ਉਨ੍ਹਾਂ ਕਿਹਾ ਕਿ ਪਹਿਲਾਂ ਸਾਡੀ ਪੰਚਾਇਤ ਨੇ ਵੀ ਪਿੰਡ ਦਾ ਵਿਕਾਸ ਕੀਤਾ ਅਤੇ ਇਸ ਪੰਚਾਇਤੀ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ, ਜਿਥੇ ਵੀ ਇਸ ਪੰਚਾਇਤੀ ਨੂੰ ਸਾਡੀ ਲੋੜ ਪੈਂਦੀ ਹੈ, ਅਸੀਂ ਹਾਜ਼ਰ ਹਾਂ | ਸਾਬਕਾ ਸਰਪੰਚ ਜਸਵੀਰ ਸਿੰਘ ਅਤੇ ਯੂਥ ਅਕਾਲੀ ਦਲ ਦੇ ਆਗੂ ਵੱਲੋਂ ਨਵੀਂ ਚੁਣੀ ਗਈ ਪੰਚਾਇਤ ਦੇ ਹਾਰ ਪਾ ਕੇ ਸਵਾਗਤ ਕੀਤਾ |

Exit mobile version