Site icon TheUnmute.com

ਨਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਗ੍ਰਾਮ ਪੰਚਾਇਤ ਕੁਰੜਾ ਦਾ ਸਰਪੰਚ ਮੁਅੱਤਲ

ਅਧਿਆਪਕ ਮੁਅੱਤਲ

ਮੋਹਾਲੀ, 22 ਅਪ੍ਰੈਲ 2020: ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਨੇ ਨਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਦਵਿੰਦਰ ਸਿੰਘ ਸਰਪੰਚ, ਗਰਾਮ ਪੰਚਾਇਤ ਕੁਰੜਾ (Gram Panchayat Kurda), ਬਲਾਕ ਖਰੜ, ਜ਼ਿਲ੍ਹਾ ਐਸ.ਏ.ਐਸ.ਨਗਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ |

ਉਕਤ ਸਰਪੰਚ ਦਵਿੰਦਰ ਸਿੰਘ ਖ਼ਿਲਾਫ਼ ਗਰਾਮ ਪੰਚਾਇਤ ਦੀ ਜ਼ਮੀਨ ਵਿਚੋਂ ਚੁੱਕੀ ਗਈ ਮਿੱਟੀ ਨੂੰ ਖੁਰਦ ਬੁਰਦ ਕਰਕੇ ਗਰਾਮ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ ਹੈ | ਉਕਤ ਸਰਪੰਚ ਦੁਆਰਾ ਕੰਮ ਸੁਰੂ ਕਰਨ ਤੋਂ ਪਹਿਲਾਂ ਕੋਈ ਤਖਮੀਨਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਕੰਮ ਮੁਕੰਮਲ ਹੋਣ ਤੋਂ ਬਾਅਦ ਕੋਈ ਮਿਣਤੀ ਕਰਵਾਈ ਗਈ। ਇਸ ਤਰ੍ਹਾਂ ਉਸ ਵਿਰੁੱਧ ਨਜਾਇਜ਼ ਮਾਈਨਿੰਗ ਦਾ ਦੋਸ਼ ਹੇਠ ਪੰਜਾਬ ਪੰਚਾਇਤੀ ਰਾਜ ਐਕਟ, 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਨੂੰ ਅਹੁਦੇ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਮੁਖਤਿਆਰ ਸਿੰਘ, ਸਰਵਨਜੀਤ ਸਿੰਘ ਅਤੇ ਹੋਰ ਪਿੰਡ ਕੁਰੜਾ ਬਲਾਕ ਮੋਹਾਲੀ ਜ਼ਿਲ੍ਹਾ ਐਸ.ਏ.ਐਸ.ਨਗਰ ਵਲੋਂ ਕੀਤੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਐਸ.ਏ.ਐਸ.ਨਗਰ ਵਲੋਂ ਆਪਣੇ ਦਫਤਰ ਦੇ ਪੱਤਰ ਨੰ:5171, ਮਿਤੀ: 07.12.2022 ਰਾਹੀਂ ਰਿਪੋਰਟ ਭੇਜਦੇ ਹੋਏ ਸੂਚਿਤ ਕੀਤਾ ਗਿਆ ਕਿ ਸਰਪੰਚ ਵਲੋਂ ਗਰਾਮ ਪੰਚਾਇਤ ਕੁਰੜਾ ਦੀ ਜ਼ਮੀਨ ਵਿਚੋਂ ਚੁੱਕੀ ਗਈ ਮਿੱਟੀ ਨੂੰ ਖੁਰਦ ਬੁਰਦ ਕੀਤਾ ਗਿਆ ਹੈ ਅਤੇ ਇਸ ਨਾਲ ਗਰਾਮ ਪੰਚਾਇਤ ਨੂੰ ਦਿੱਤੀ ਨੁਕਸਾਨ ਪਹੁੰਚਾਇਆ ਹੈ।

ਇਸਦੇ ਨਾਲ ਹੀ ਵਿੱਤੀ ਨੁਕਸਾਨ ਦੀ ਅਸੈਸਮੈਂਟ ਨਾ ਹੋ ਸਕੇ ਇਸ ਕਰਕੇ ਸਰਪੰਚ ਵਲੋਂ ਕੰਮ ਸ਼ੁਰੂ ਕਰਵਾਉਣ ਤੋਂ ਪਹਿਲਾਂ ਕੋਈ ਤਖਮੀਨਾ ਨਾ ਬਣਵਾ ਕੇ ਅਤੇ ਕੰਮ ਮੁਕੰਮਲ ਹੋਣ ਤੋਂ ਬਾਅਦ ਕੋਈ ਮਿਣਤੀ ਨਾ ਕਰਵਾ ਕੇ ਨਜ਼ਾਇਜ਼ ਮਾਈਨਿੰਗ ਕਰਨ ਦਾ ਦੋਸ਼ੀ ਹੈ । ਇਸ ਲਈ ਉਕਤ ਸਰਪੰਚ ਦਵਿੰਦਰ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਗਈ |

ਪ੍ਰਾਪਤ ਹੋਈ ਰਿਪੋਰਟ ਦੀ ਫੋਟੋਕਾਪੀ ਇਸ ਦਫਤਰ ਦੇ ਪੱਤਰ ਨੰ:6/12/21- ਐਸ.ਏ.ਐਸ.ਨਗਰ-ਸ,634 ਮਿਤੀ 25.01.2023 ਰਾਹੀਂ ਦਵਿੰਦਰ ਸਿੰਘ ਨੂੰ ਭੇਜ ਕੇ ਪੰਜਾਬ ਪੰਚਾਇਤੀ ਰਾਜ ਐਕਟ, 1994 ਅਧੀਨ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ ਆਪਣਾ ਸਪਸ਼ਟੀਕਰਨ ਪੇਸ ਕਰਨ ਲਈ ਲਿਖਿਆ ਗਿਆ। ਇਸ ਸਬੰਧੀ ਸਰਪੰਚ ਵਲੋਂ ਜਵਾਬ ਪ੍ਰਾਪਤ ਹੋਇਆ । ਉਸ ਵਲੋਂ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਨਕਾਰਦੇ ਹੋਏ ਉਸ ਨੂੰ ਜਾਰੀ ਨੋਟਿਸ ਦਾਖਲ ਦਫਤਰ ਕਰਨ ਸਬੰਧੀ ਬੇਨਤੀ ਕੀਤੀ ਗਈ। ਜਵਾਬ ਨੂੰ ਵਾਚਣ ਉਪਰੰਤ ਕੇਸ ਨਿੱਜੀ ਸੁਣਵਾਈ ਲਈ ਮਿਤੀ: 10.04.2023 ਨੂੰ ਨਿਸਚਿਤ ਕੀਤੀ ਗਈ । ਨਿਸ਼ਚਿਤ ਮਿਤੀ 10.04.2023 ਨੂੰ ਸੁਣਵਾਈ ਸਮੇਂ ਉਤਰਵਾਦੀ ਧਿਰ/ਸ਼ਿਕਾਇਤਕਰਤਾ ਧਿਰ ਦੀ ਤਰਫ ਤੋਂ ਐਡਵੋਕੇਟ ਹਾਜ਼ਰ ਹੋਏ ਅਤੇ ਆਪਣੇ ਆਪਣੇ ਮੁਵੱਕਲ ਦਾ ਪੱਖ ਪੇਸ਼ ਕੀਤਾ।

ਸੁਣਵਾਈ ਦੌਰਾਨ ਸ਼ਿਕਾਇਤਕਰਤਾ ਧਿਰ ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਮੁਤਾਬਕ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ,ਐਸ.ਏ.ਐਸ.ਨਗਰ ਵਲੋਂ ਆਪਣੇ ਦਫਤਰ ਦੇ ਪੱਤਰ ਨੂੰ: 2082, ਮਿਤੀ 10.04.2023 ਨਾਲ ਨੱਥੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਦੇ ਦਫਤਰ ਪੱਤਰ ਨੰ: 1623 ਮਿਤੀ 06:04,2023 ਰਾਹੀਂ ਰਿਪੋਰਟ ਭੇਜਦੇ ਹੋਏ ਸੂਚਿਤ ਕੀਤਾ ਕਿ ਥਾਣਾ ਸੋਹਾਣਾ ਵਿਖੇ ਇਕ FIR ਉਕਤ ਗਰਾਮ ਪੰਚਾਇਤ ਦੇ ਵਿਰੁੱਧ ਕੀਤੀ ਗਈ ਹੈ। ਇਹ FIR ਮਨਦੀਪ ਸਿੰਘ ਪੰਚਾਇਤ ਅਫਸਰ ਵਲੋਂ ਕੀਤੇ ਜਾ ਰਹੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ, ਸਰਕਾਰੀ ਕਰਮਚਾਰੀ ਅਧਿਕਾਰੀ ਨੇ ਧਮਕੀਆਂ ਦੇਣ ਅਤੇ ਸਰਕਾਰੀ ਕਰਮਚਾਰੀ ਤੇ ਨਿੱਜੀ ਹਮਲਾ ਕਰਨ ਦੇ ਦੋਸ਼ਾਂ ਤਹਿਤ ਦਾਇਰ ਕੀਤੀ ਗਈ ਹੈ।

ਇਸ ਤੋਂ ਇਲਾਵਾ ਸ਼ਿਕਾਇਤ ਕਰਤਾ ਧਿਰ ਦੇ ਐਡਵੋਕੇਟ ਵਲੋਂ ਪੁੱਟੀ ਗਈ ਮਿੱਟੀ ਸਬੰਧੀ ਕੁਝ ਫੋਟੋ ਵੀ ਸਬੂਤ ਦੇ ਤੌਰ ‘ਤੇ ਪੇਸ਼ ਕੀਤੇ।ਇਸ ਦੇ ਨਾਲ ਹੀ ਉਨ੍ਹਾਂ ਵਲੋਂ ਪਿੰਡ ਦੇ ਕੁਝ ਵਸਨੀਕਾਂ ਦੇ ਸਵੈ-ਘੋਸ਼ਣਾ ਪੱਤਰ ਵੀ ਪੇਸ਼ ਕੀਤੇ ਗਏ , ਜਿਸ ਅਨੁਸਾਰ ਸੜਕ ਦੀਆਂ ਬਰਮਾਂ ‘ਤੇ ਪਿੰਡ ਕੁਰੜਾ ਦੀ ਪੰਚਾਇਤ ਨੇ ਜੋ ਮਿੱਟੀ ਪਾਈ ਸੀ ਉਹ ਉਨ੍ਹਾਂ ਦੇ ਖੇਤ ਵਿਚੋਂ ਚੁੱਕ ਕੇ ਪਾਈ ਸੀ। ਇਹ ਮਿੱਟੀ ਕਿਸੇ ਵੀ ਹੋਰ ਜਗ੍ਹਾ ਤੋਂ ਲਿਆ ਕੇ (ਬਾਹਰ ਤੋਂ ) ਨਹੀਂ ਪਾਈ ਗਈ ਸੀ।

ਇਸ ਤੋਂ ਇਲਾਵਾ ਉਕਤ ਗਰਾਮ ਪੰਚਾਇਤ (Gram Panchayat Kurda) ਦੇ ਖਿਲਾਫ ਬਲਾਕ ਦਫਤਰ ਦੇ ਕਰਮਚਾਰੀ ਪੰਚਾਇਤ ਅਫਸਰ ਨਾਲ ਬਦ-ਸਲੂਕੀ ਕਰਨ ‘ਤੇ ਥਾਣਾ ਸੋਹਾਣਾ ਵਿਖੇ FIR ਵੀ ਦਰਜ ਹੋਈ ਹੈ।ਲਿਹਾਜ਼ਾ ਉਕਤ ਦੋਸ਼ਾਂ ਨੂੰ ਮੱਦੇਨਜ਼ਰ ਅਤੇ ਪੰਜਾਬ ਪੰਚਾਇਤੀ ਰਾਜ ਐਕਟ, 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਦਵਿੰਦਰ ਸਿੰਘ ਵਿਰੁੱਧ ਕਾਰਵਾਈ ਕੀਤੀ ਗਈ ਹੈ |

Exit mobile version