July 7, 2024 2:48 pm
ਸੁਰਿੰਦਰ ਮਚਾਕੀ

ਸਪਨ ਮਨਚੰਦਾ ਦੇ ਪਿਤਾ ਦਾ ਦੇਂਹਾਤ, ਕਈ ਦਿਨਾਂ ਦੇ ਸਨ ਬੀਮਾਰ

ਚੰਡੀਗੜ੍ਹ 26 ਜਨਵਰੀ 2022: ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੇ ਫ਼ਿਲਮ ਪ੍ਰੋਮੋਟਰ ਤੇ ਪੱਤਰਕਾਰ ਸਪਨ ਮਨਚੰਦਾ ਦੇ ਪਿਤਾ ਸੁਰਿੰਦਰ ਮਚਾਕੀ ਦਾ ਦੇਂਹਾਤ ਹੋ ਗਿਆ ਹੈ। 65 ਸਾਲਾ ਸੁਰਿੰਦਰ ਮਚਾਕੀ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਹਨਾਂ ਦੇ ਬੀਤੀ ਰਾਤ ਫਰੀਦਕੋਟ ਵਿਖੇ ਆਖਰੀ ਸਾਹ ਲਿਆ। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਸੇਵਾ ਮੁਕਤ ਹੋਏ ਸੁਰਿੰਦਰ ਮਚਾਕੀ ਪਿਛਲੇ 20 ਸਾਲਾਂ ਤੋਂ ਵੱਖ ਵੱਖ ਅਖ਼ਬਾਰਾਂ ਲਈ ਸੁਤੰਤਰ ਕਾਲਮਨਵੀਸ ਵਜੋਂ ਸੇਵਾਵਾ ਨਿਭਾ ਰਹੇ ਮਚਾਕੀ ਟਰੇਡ ਯੂਨੀਅਨ ਦੇ ਸਰਗਰਮ ਲੀਡਰ ਅਤੇ ਸਮਾਜ ਸੇਵੀ ਵੀ ਸਨ। ਉਹਨਾਂ ਦੀਆਂ ਲਿਖਤਾਂ ਵਿੱਚੋਂ ਪੰਜਾਬ ਪ੍ਰਤੀ ਫਿਕਰਮੰਦੀ ਸਾਫ਼ ਝਲਕਦੀ ਸੀ। ਵੱਖ ਵੱਖ ਸਮਾਜ ਸੇਵੀ ਜੱਥੇਬੰਦੀਆ, ਸਿਆਸੀ ਆਗੂਆਂ, ਪੱਤਕਰਕਾਰਾਂ ਤੇ ਫ਼ਿਲਮ ਇੰਡਸਟਰੀ ਦੇ ਵੱਖ ਵੱਖ ਕਲਾਕਾਰਾਂ ਨੇ ਸਪਨ ਮਨਚੰਦਾ ਨਾਲ ਪਿਤਾ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਦਾ ਅੰਤਿਮ ਸਸਕਾਰ ਅੱਜ 26 ਜਨਵਰੀ ਨੂੰ ਦੁਪਹਿਰ 2 ਵਜੇ ਫਰੀਦਕੋਟ ਦੇ ਰਾਮਬਾਗ ਵਿਖੇ ਹੋਵੇਗਾ।