July 4, 2024 9:40 pm
Sanju Samson

BCCI ਵਲੋਂ ਨਿਊਜ਼ੀਲੈਂਡ ਖ਼ਿਲਾਫ ਵਨਡੇ ਸੀਰੀਜ਼ ਲਈ ਸੰਜੂ ਸੈਮਸਨ ਭਾਰਤ-ਏ ਟੀਮ ਦੇ ਕਪਤਾਨ ਨਿਯੁਕਤ

ਚੰਡੀਗੜ੍ਹ 16 ਸਤੰਬਰ 2022: ਏਸ਼ੀਆ ਕੱਪ ਅਤੇ ਟੀ-20 ਵਿਸ਼ਵ ਕੱਪ ਟੀਮ ਲਈ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਾਅਦ, ਬੀ.ਸੀ.ਸੀ.ਆਈ. ਨੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ (Sanju Samson) ਨੂੰ ਨਿਊਜ਼ੀਲੈਂਡ ਏ ਟੀਮ ਦੇ ਖ਼ਿਲਾਫ ਵਨਡੇ ਸੀਰੀਜ਼ ਲਈ ਭਾਰਤ ਏ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।

ਬੀ.ਸੀ.ਸੀ.ਆਈ. ਨੇ ਸ਼ੁੱਕਰਵਾਰ ਨੂੰ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਨਿਊਜ਼ੀਲੈਂਡ ਏ ਟੀਮ ਦੇ ਭਾਰਤ ਦੌਰੇ ਲਈ ਸੈਮਸਨ ਦੀ ਅਗਵਾਈ ਵਿੱਚ 16 ਮੈਂਬਰੀ ਟੀਮ ਦਾ ਐਲਾਨ ਕੀਤਾ।

ਇੰਡੀਆ ਏ ਟੀਮ ਵਿਚ ਪ੍ਰਿਥਵੀ ਸ਼ਾਅ (Prithvi Shaw), ਅਭਿਮੰਨਿਊ ਈਸਵਰਨ, ਰੁਤੂਰਾਜ ਗਾਇਕਵਾੜ, ਰਾਹੁਲ ਤ੍ਰਿਪਾਠੀ, ਰਜਤ ਪਾਟੀਦਾਰ, ਸੰਜੂ ਸੈਮਸਨ (Captain), ਕੇ.ਐੱਸ ਭਰਤ (WC), ਕੁਲਦੀਪ ਯਾਦਵ, ਸ਼ਬਾਜ਼ ਅਹਿਮਦ, ਰਾਹੁਲ ਚਾਹਰ, ਤਿਲਕ ਵਰਮਾ, ਕੁਲਦੀਪ ਸੇਨ, ਸ਼ਾਰਦੁਲ ਠਾਕੁਰ, ਉਮਰਾਨ ਮਲਿਕ, ਨਵਦੀਪ ਸੈਣੀ, ਰਾਜ ਅੰਗਦ ਬਾਵਾ ਸ਼ਾਮਲ ਹਨ |