Site icon TheUnmute.com

ਸਰਕਾਰੀ ਕਾਲਜ ਡੇਰਾਬੱਸੀ ਵਿਖੇ ਸਵੱਛਤਾ ਦਿਵਸ ਮਨਾਇਆ

Derabassi

ਡੇਰਾਬੱਸੀ, 02 ਅਕਤੂਬਰ 2023: ਸਰਕਾਰੀ ਕਾਲਜ ਡੇਰਾਬੱਸੀ (Derabassi)  ਵਿਖੇ ਅੱਜ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਸਰਪ੍ਰਸਤੀ ਹੇਠ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਨੂੰ ਸਵੱਛਤਾ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਕਾਲਜ ਵਿਖੇ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ “ਕਲੀਨਲੀਨੈੱਸ ਇਜ਼ ਨੈਕਸਟ ਟੂ ਗੌਡਲੀਨੈੱਸ” ਅਤੇ “ਸਵੱਛਤਾ ਦਾ ਮਹੱਤਵ” ਵਿਸ਼ੇ ਉੱਪਰ ਨਿਬੰਧ ਲੇਖਣ ਰਚਨਾ ਕਰਵਾਈ ਗਈ। ਇਸਦੇ ਨਾਲ ਹੀ ਪ੍ਰੋ. ਸੁਨੀਲ ਕੁਮਾਰ ਨੇ ਸਵੱਛਤਾ ਅਤੇ ਮਹਾਤਮਾ ਗਾਂਧੀ ਦੇ ਆਦਰਸ਼ਾਂ ਬਾਰੇ ਲੈਕਚਰ ਦਿੱਤਾ ਅਤੇ ਫ਼ਾਈਨ ਆਰਟਸ ਵਿਭਾਗ ਵੱਲੋਂ ਵਿਦਿਆਰਥੀਆਂ ਵਿਚ ਸਵੱਛਤਾ, ਪਲਾਸਟਿਕ ਦੀ ਵਰਤੋਂ ਦੇ ਦੁਰ-ਪ੍ਰਭਾਵ ਅਤੇ ਮਹਾਤਮਾ ਗਾਂਧੀ ਵਿਸ਼ੇ ਉੱਪਰ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।

ਇਸ ਮੌਕੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸਵੱਛਤਾ ਗੀਤ ਗਾ ਕੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸਾਫ਼-ਸਫ਼ਾਈ ਪ੍ਰਤੀ ਜਗਰੂਕ ਕੀਤਾ। ਇਸਦੇ ਇਲਾਵਾ ਐੱਨ. ਐੱਸ. ਐੱਸ. ਵਲੰਟੀਅਰਾਂ ਦੁਆਰਾ ਕਾਲਜ ਵਿਚ ਲੱਗੇ ਰੁੱਖਾਂ ਨੂੰ ਸੁਰੱਖਿਅਤ ਰੱਖਣ ਲਈ ਤਣਿਆਂ ਨੂੰ ਚੂਨੇ ਨਾਲ ਪੇਂਟ ਕੀਤਾ ਗਿਆ ਅਤੇ ਪੂਰੇ ਕਾਲਜ ਵਿਚ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿਚ ਕਾਲਜ ਸਟਾਫ਼ (Derabassi) ਅਤੇ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।

Exit mobile version