Site icon TheUnmute.com

ਫਾਈਨਲ ਮੁਕਾਬਲਾ ਹਾਰਨ ਤੋਂ ਬਾਅਦ ਭਾਵੁਕ ਹੋਈ ਸਾਨੀਆ ਮਿਰਜ਼ਾ, ਜਾਣੋ ਕਦੋਂ ਲਵੇਗੀ ਸੰਨਿਆਸ

Sania Mirza

ਚੰਡੀਗੜ੍ਹ 27 ਜਨਵਰੀ 2023: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੂੰ ਆਪਣੇ ਆਖਰੀ ਗ੍ਰੈਂਡ ਸਲੈਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਨੀਆ ਮਿਰਜ਼ਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਆਸਟ੍ਰੇਲੀਅਨ ਓਪਨ ਉਸ ਦਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਹੋਵੇਗਾ।

ਸਾਨੀਆ ਮਿਰਜ਼ਾ ਨੇ ਇਸ ਟੂਰਨਾਮੈਂਟ ਵਿੱਚ ਦੋ ਵਰਗਾਂ ਵਿੱਚ ਭਾਗ ਲਿਆ। ਮਹਿਲਾ ਡਬਲਜ਼ ਵਿੱਚ ਸਾਨੀਆ ਦੀ ਜੋੜੀ ਕਜ਼ਾਕਿਸਤਾਨ ਦੀ ਅੰਨਾ ਦਾਨਿਲਿਨਾ ਨਾਲ ਸੀ, ਦੋਵੇਂ ਹੀ ਮਹਿਲਾ ਡਬਲਜ਼ ਦੇ ਦੂਜੇ ਦੌਰ ਵਿੱਚ ਬਾਹਰ ਹੋ ਗਈਆਂ ਹਨ । ਹਾਲਾਂਕਿ ਮਿਕਸਡ ਡਬਲਜ਼ ਵਿੱਚ ਸਾਨੀਆ ਨੇ ਰੋਹਨ ਬੋਪੰਨਾ ਨਾਲ ਮਿਲ ਕੇ ਫਾਈਨਲ ਵਿੱਚ ਥਾਂ ਬਣਾਈ। ਹਾਲਾਂਕਿ ਉਸ ਦਾ ਆਪਣੇ ਆਖਰੀ ਗ੍ਰੈਂਡ ਸਲੈਮ ‘ਚ ਚੈਂਪੀਅਨ ਬਣਨ ਦਾ ਸੁਪਨਾ ਫਾਈਨਲ ‘ਚ ਹਾਰ ਨਾਲ ਖਤਮ ਹੋ ਗਿਆ।

ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਜੋੜੀ ਬ੍ਰਾਜ਼ੀਲ ਦੀ ਲੁਈਸਾ ਸਟੇਫਨੀ ਅਤੇ ਰਾਫੇਲ ਮਾਟੋਸ ਤੋਂ 6-7, 2-6 ਨਾਲ ਹਾਰ ਗਈ। ਫਾਈਨਲ ‘ਚ ਹਾਰ ਤੋਂ ਬਾਅਦ ਬੋਲਦੇ ਹੋਏ ਸਾਨੀਆ ਕਾਫੀ ਭਾਵੁਕ ਹੋ ਗਈ ਅਤੇ ਆਪਣੇ ਹੰਝੂ ਨਹੀਂ ਰੋਕ ਸਕੀ। ਹਾਲਾਂਕਿ, ਉਸਨੇ ਜਲਦੀ ਹੀ ਆਪਣੇ ਆਪ ‘ਤੇ ਕਾਬੂ ਪਾ ਲਿਆ ਅਤੇ ਆਪਣੀ ਗੱਲ ਪੂਰੀ ਕੀਤੀ।

ਮੈਚ ਤੋਂ ਬਾਅਦ ਸਾਨੀਆ ਮਿਰਜ਼ਾ ਨੇ ਕਿਹਾ ਕਿ “ਮੈਂ ਅਜੇ ਦੋ ਹੋਰ ਟੂਰਨਾਮੈਂਟ ਖੇਡਣੇ ਹਨ। ਮੇਰੇ ਕਰੀਅਰ ਦੀ ਸ਼ੁਰੂਆਤ ਮੈਲਬੌਰਨ ਵਿੱਚ ਹੀ ਹੋਈ ਸੀ। 2005 ਵਿੱਚ ਮੈਂ ਤੀਜੇ ਦੌਰ ਵਿੱਚ ਸੇਰੇਨਾ ਵਿਲੀਅਮਜ਼ ਦੇ ਖ਼ਿਲਾਫ਼ ਖੇਡੀ ਸੀ। ਉਸ ਸਮੇਂ ਮੈਂ 18 ਸਾਲ ਦੀ ਸੀ। ਮੈਂ ਖੁਸ਼ਕਿਸਮਤ ਰਹੀ ਹਾਂ। ਇੱਥੇ ਵਾਰ-ਵਾਰ ਆਉਣ ਅਤੇ ਇੱਥੇ ਕਈ ਟੂਰਨਾਮੈਂਟ ਜਿੱਤਣ ਦੇ ਯੋਗ ਹੋਣ ਲਈ। ਕੁਝ ਸ਼ਾਨਦਾਰ ਫਾਈਨਲ ਵੀ ਖੇਡੇ। ਰੋਡ ਲੇਵਰ ਮੇਰੀ ਜ਼ਿੰਦਗੀ ਵਿੱਚ ਖਾਸ ਰਿਹਾ ਹੈ। ਮੈਨੂੰ ਇੱਥੇ ਘਰ ਵਰਗਾ ਮਹਿਸੂਸ ਕਰਵਾਉਣ ਲਈ ਤੁਹਾਡਾ ਧੰਨਵਾਦ।”

Exit mobile version