June 26, 2024 4:05 pm
Sania Mirza

ਸਾਨੀਆ ਮਿਰਜ਼ਾ ਤੇ ਰਾਮ ਕੁਆਰਟਰ ਫਾਈਨਲ ‘ਚ ਹਾਰੇ, ਆਸਟ੍ਰੇਲੀਅਨ ਓਪਨ ਤੋਂ ਬਾਹਰ

ਚੰਡੀਗੜ੍ਹ 25 ਜਨਵਰੀ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਅਤੇ ਉਸ ਦੇ ਅਮਰੀਕੀ ਜੋੜੀਦਾਰ ਰਾਜੀਵ ਰਾਮ (Rajiv Ram) ਮੰਗਲਵਾਰ ਨੂੰ ਜੈਮੀ ਫੋਰਲਿਸ ਅਤੇ ਜੇਸਨ ਕਾਬਲਰ ਦੀ ਆਸਟਰੇਲੀਆਈ ਜੋੜੀ ਤੋਂ ਹਾਰ ਕੇ ਆਸਟ੍ਰੇਲੀਅਨ ਓਪਨ ਤੋਂ ਬਾਹਰ ਹੋ ਗਏ। ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਮੈਚ ਵਿੱਚ ਭਾਰਤ-ਅਮਰੀਕੀ ਜੋੜੀ ਨੂੰ ਵਾਈਲਡ ਕਾਰਡ ਆਸਟ੍ਰੇਲੀਅਨ ਜੋੜੀ ਤੋਂ 4-6, 6-7 (5-7) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜੋੜੀ ਨੇ ਐਤਵਾਰ ਨੂੰ ਆਸਟਰੇਲੀਆ ਦੇ ਅਲੇਨ ਪੇਰੇਜ਼ ਅਤੇ ਨੀਦਰਲੈਂਡ ਦੇ ਮੈਟਵੇ ਮਿਡਲਕੂਪ ਨੂੰ 7-6 (8-6), 6-4 ਨਾਲ ਦੂਜੇ ਦੌਰ ਵਿੱਚ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।