Site icon TheUnmute.com

ਸਨਾ ਮਕਬੂਲ ਨੇ ਜਿੱਤੀ Bigg Boss OTT 3 ਦੀ ਟਰਾਫੀ, ਜਾਣੋ ਕਿੰਨੇ ਰੁਪਏ ਦਾ ਮਿਲਿਆ ਇਨਾਮ

Bigg Boss

ਚੰਡੀਗੜ੍ਹ, 03 ਅਗਸਤ 2024: ਬਿੱਗ ਬੌਸ ਓਟੀਟੀ 3 (Bigg Boss OTT 3) ਦੇ ਇਸ ਸੀਜ਼ਨ ਦੀ ਜੇਤੂ ਸਨਾ ਮਕਬੂਲ (Sana Maqbool) ਰਹੀ ਹੈ, ਸਨਾ ਨੇ ਨਾਜ਼ੀ ਨੂੰ ਹਰਾ ਕੇ ਇਹ ਟਰਾਫੀ ਜਿੱਤੀ ਹੈ। ਵਿਜੇਤਾ ਬਣਨ ਤੋਂ ਬਾਅਦ ਸਨਾ ਮਕਬੂਲ ਵੀ ਕਾਫੀ ਭਾਵੁਕ ਨਜ਼ਰ ਆਈ। ਦੋਵੇਂ ਫਾਈਨਲਿਸਟ ਅਦਾਕਾਰ ਅਨਿਲ ਕਪੂਰ ਕੋਲ ਆਏਆ ਅਤੇ ਉਨ੍ਹਾਂ ਨੇ ਸਨਾ ਮਕਬੂਲ ਨੂੰ ਵਿਜੇਤਾ ਐਲਾਨਿਆ |

ਇਸ ਸ਼ੋਅ ‘ਚ ਰਣਵੀਰ ਸ਼ੋਰੇ, ਸਾਈ ਕੇਤਨ ਰਾਓ, ਸਨਾ ਮਕਬੂਲ (Sana Maqbool), ਨਾਜ਼ੀ ਅਤੇ ਕ੍ਰਿਤਿਕਾ ਮਲਿਕ ਆਖਰੀ 5 ਫਾਈਨਲਿਸਟ ਸਨ। ਜੇਤੂ ਸਨਾ ਮਕਬੂਲ ਨੂੰ 25 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਹੈ। ਇਸ ਫਾਈਨਲ ਐਪੀਸੋਡ ‘ਚ ਸ਼ਿਵਾਨੀ ਕੁਮਾਰੀ ਅਤੇ ਲਵਕੇਸ਼ ਕਟਾਰੀਆ ਦੇ ਨਾਮ ਸਮੇਤ ਐਲੀਮੀਨੇਟ ਕੀਤੇ ਗਏ ਪ੍ਰਤੀਯੋਗੀਆਂ ਨੇ ਵੀ ਹਿੱਸਾ ਲਿਆ। ਬਾਲੀਵੁੱਡ ਸਿਤਾਰੇ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਆਪਣੀ ਅਗਲੀ ਫਿਲਮ – ‘ਸਟ੍ਰੀ 2’ ਦੇ ਪ੍ਰਚਾਰ ਲਈ ਫਿਨਾਲੇ ‘ਤੇ ਮੇਜ਼ਬਾਨ ਅਨਿਲ ਕਪੂਰ ਨਾਲ ਸ਼ਾਮਲ ਹੋਏ।

Exit mobile version