Site icon TheUnmute.com

Samsung: ਸੈਮਸੰਗ ਨੇ ਲਾਂਚ ਕੀਤਾ ਸਮਾਰਟਫੋਨ Galaxy A03 Core,ਕੀਮਤ 8,000 ਰੁਪਏ ਤੋਂ ਘੱਟ

Galaxy A03 Core

ਚੰਡੀਗੜ੍ਹ 07 ਦਸੰਬਰ 2021: ਮਹਿੰਗਾਈ ਦੇ ਦੌਰ ਵਿੱਚ ਭਾਰਤੀ ਗ੍ਰਾਹਕਾਂ ਲਈ ਇਕ ਵੱਡੀ ਖੁਸ਼ਖਬਰੀ ਆਈ ਹੈ | ਸੈਮਸੰਗ (Samsung )ਨੇ ਇੱਕ ਨਵਾਂ ਘੱਟ ਬਜਟ ਵਾਲਾ ਸਮਾਰਟਫੋਨ (Samsung Galaxy A03 Core ) ਲਾਂਚ ਕੀਤਾ ਹੈ। ਇਹ ਇਕ ਐਂਟਰੀ-ਲੈਵਲ ਸਮਾਰਟਫੋਨ ਹੈ, ਜਿਸ ਨੂੰ ਸਿਰਫ ਇਕ ਵੇਰੀਐਂਟ ‘ਚ ਬਾਜ਼ਾਰ ‘ਚ ਪੇਸ਼ ਕੀਤਾ ਗਿਆ ਹੈ। ਇਹ ਸਮਾਰਟਫੋਨ 6.5-ਇੰਚ ਦੀ HD ਪਲੱਸ ਇਨਫਿਨਿਟੀ-V ਡਿਸਪਲੇਅ ਨਾਲ ਲੈਸ ਹੈ। ਇਹ ਫੋਨ Unisoc SC9863A ਪ੍ਰੋਸੈਸਰ ਨਾਲ ਲੈਸ ਹੈ। ਇਸ (smartphone) ਸਮਾਰਟਫੋਨ ‘ਚ 5000mAh ਸਮਰੱਥਾ ਦੀ ਬੈਟਰੀ ਵੀ ਦਿੱਤੀ ਗਈ ਹੈ।ਸੈਮਸੰਗ ਦਾ ਨਵਾਂ ਸਮਾਰਟਫੋਨ ‘ਚ 2GB ਰੈਮ ਅਤੇ 32GB ਇੰਟਰਨਲ ਸਟੋਰੇਜ ਹੈ। ਇਸ ਫੋਨ ‘ਚ LCD ਡਿਸਪਲੇਅ ਹੈ, ਜੋ HD+ ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਇਸ ਡਿਸਪਲੇ ‘ਚ ਵਾਟਰ-ਡ੍ਰੌਪ ਨੌਚ ਦਿੱਤਾ ਗਿਆ ਹੈ, ਜਿਸ ‘ਚ ਸੈਲਫੀ ਕੈਮਰਾ ਹੈ।

ਖਾਸ ਗੱਲ ਇਹ ਕਿ ਫੋਨ ਦੀ ਸਟੋਰੇਜ ਨੂੰ ਮਾਈਕ੍ਰੋ-SD ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ। ਫੋਨ ‘ਚ ਵਾਈ-ਫਾਈ, 4ਜੀ LTE, 3.5mm ਹੈੱਡਫੋਨ ਜੈਕ,ਵਾਈ-ਫਾਈ ਡਾਇਰੈਕਟ, GPS, ਅਤੇ ਬਲੂਟੁੱਥ ਵਰਜ਼ਨ 4.2 ਸਮੇਤ ਕਈ ਫੀਚਰਸ ਦਿੱਤੇ ਗਏ ਹਨ।ਇਸ ਸਮਾਰਟਫੋਨ (smartphone) ‘ਚ ਸਿਰਫ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਵਰਗੀਆਂ ਜ਼ਰੂਰਤਾਂ ਲਈ ਫੋਨ ਦੇ ਫਰੰਟ ‘ਚ 5 ਮੈਗਾਪਿਕਸਲ ਦਾ ਕੈਮਰਾ ਹੈ।ਇਸ ਸਮਾਰਟਫੋਨ ‘ਚ Galaxy A03 Core ‘ਚ 5000mAh ਦੀ ਸਮਰੱਥਾ ਵਾਲੀ ਬੈਟਰੀ ਦਿੱਤੀ ਗਈ ਹੈ।ਇਸ ਸਮਾਰਟਫੋਨ ਦੀ ਕੀਮਤ 7,999 ਰੁਪਏ ਦਸੀ ਜਾ ਰਹੀ ਹੈ। ਫੋਨ ਨੂੰ ਬਲੈਕ ਅਤੇ ਬਲੂ ਕਲਰ ਦੋਵਾਂ ‘ਚ ਪੇਸ਼ ਕੀਤਾ ਗਿਆ ਹੈ। ਤੁਸੀਂ ਇਸ ਸਮਾਰਟਫੋਨ ਨੂੰ ਰਿਟੇਲ ਸਟੋਰ, ਆਨਲਾਈਨ Samsung.com ਅਤੇ ਪ੍ਰਮੁੱਖ ਆਨਲਾਈਨ ਪੋਰਟਲ ਤੋਂ ਖ਼ਰੀਦ ਸਕਦੇ ਹੋ|

 

Exit mobile version