Site icon TheUnmute.com

Samrala News: ਕੂੜਾ ਚੁੱਕਣ ਨੂੰ ਲ਼ੈ ਕੇ ਮੁਲਾਜ਼ਮਾਂ ਤੇ ਮਾਰਕੀਟ ਮਾਲਕ ਵਿਚਾਲੇ ਹੰਗਾਮਾ

samrala

11 ਦਸੰਬਰ 2024: ਅੱਜ ਨਗਰ ਕੌਂਸਲ (Samrala Municipal Council) ਸਮਰਾਲਾ ਦੇ ਸਫਾਈ (sanitation workers) ਕਰਮਚਾਰੀ ਕੂੜਾ (garbage) ਚੁੱਕਣ ਵਾਲੇ ਟੈਂਪੂ ‘ਚ ਇੱਕ ਮਾਰਕੀਟ ਦੀਆਂ ਦੁਕਾਨਾਂ ਦਾ ਕੂੜਾ ਚੁੱਕਣ ਗਏ ਤਾਂ ਕੂੜਾ ਚੁੱਕਣ ਵਾਲੇ ਟੈਂਪੂ ਨੂੰ (garbage collection van) ਦੁਕਾਨਾਂ ਦੇ ਅੱਗੇ ਖੜਾ ਕਰਨ ਨੂੰ ਲੈ ਕੇ ਉਥੇ ਵੱਡਾ ਹੰਗਾਮਾ ਹੋ ਗਿਆ। ਦੱਸ ਦੇਈਏ ਕਿ ਹੰਗਾਮਾ ਇੰਨਾ ਵੱਡਾ ਹੋ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ। ਇਸ ਤੋਂ ਬਾਅਦ ਮੌਕੇ ਤੇ ਸਫਾਈ ਕਰਮਚਾਰੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਮਾਮਲਾ ਸਮਰਾਲਾ ਪੁਲਿਸ (Samrala Police Station) ਸਟੇਸ਼ਨ ਪਹੁੰਚ ਗਿਆ। ਇੰਨ੍ਹਾਂ ਹੀ ਨਹੀਂ ਬਲਕਿ ਸਫਾਈ (sanitation workers filled a trolley with garbage and parked it in the market) ਕਰਮਚਾਰੀਆਂ ਨੇ ਕੂੜੇ ਦੀ ਟਰਾਲੀ ਭਰ ਕੇ ਮਾਰਕੀਟ ਦੇ ਵਿੱਚ ਖੜੀ ਕਰ ਦਿੱਤੀ।

ਦੱਸ ਦੇਈਏ ਕਿ ਸਫਾਈ ਕਰਮਚਾਰੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਅਸੀਂ ਕੂੜਾ ਚੁੱਕਣ ਮਾਛੀਵਾੜਾ ਰੋਡ ਦੇ ਕੋਲ ਇੱਕ ਮਾਰਕੀਟ ਦੀਆਂ ਦੁਕਾਨਾਂ ‘ਚ ਗਏ ਸੀ, ਅਤੇ ਉਸ ਮਾਰਕੀਟ ਦੇ ਮਾਲਕ ਨੇ ਸਾਨੂੰ ਗਾਲਾਂ ਕੱਢੀਆਂ ਅਤੇ ਸਾਡੇ ਨਾਲ ਹੱਥੋਪਾਈ ਕੀਤੀ। ਇਨਾ ਹੀ ਨਹੀਂ ਜਿਸ ਸਫਾਈ ਕਰਮਚਾਰੀ ਨਾਲ ਕੁੱਟਮਾਰ ਹੋਈ ਉਹ ਸਮਰਾਲਾ ਸਿਵਲ ਹਸਪਤਾਲ (CIVIL HOSPITAL) ਦੇ ਵਿੱਚ ਦਾਖਲ ਹੈ। ਸਫਾਈ ਕਰਮਚਾਰੀਆਂ ਨੇ ਮਾਰਕੀਟ ਮਾਲਿਕ ਉੱਪਰ ਕਾਰਵਾਈ ਕਰਨ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਦੂਸਰੇ ਪਾਸੇ ਮਾਰਕੀਟ ਮਾਲਕ ਰਾਜਪਾਲ (Rajpal singh)  ਸਿੰਘ ਨੇ ਮੀਡੀਆ (media) ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਅਤੇ ਆਪਣੇ ਉੱਪਰ ਲਗਾਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ।

ਉਥੇ ਹੀ ਸਫਾਈ ਕਰਮਚਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਅਸੀਂ ਅੱਜ ਦਸ਼ਮੇਸ਼ ਡੈਂਟਲ ਕਲੀਨਿਕ (dental clinic) ਦੇ ਕੋਲ ਮਾਰਕੀਟ ਵਿੱਚ ਕੂੜਾ ਚੁੱਕਣ ਗਏ ਸੀ ਅਤੇ ਅਸੀਂ ਆਪਣੀ ਕੂੜਾ ਚੁੱਕਣ ਵਾਲੀ ਗੱਡੀ ਮਾਰਕੀਟ ਸਾਹਮਣੇ ਖੜਾਈ ਸੀ ਅਤੇ ਮਾਰਕੀਟ ਮਾਲਕ ਨਾਲ ਕੁਝ ਦੁਕਾਨਦਾਰ ਸਾਡੇ ਨਾਲ ਆ ਕੇ ਗਾਲੀ ਗਲੋਚ ਕਰਨ ਲੱਗ ਗਏ ਅਤੇ ਉਸ ਤੋਂ ਬਾਅਦ ਕੁਝ ਨੇ ਅੰਦਰੋਂ ਹਥਿਆਰ(weapons)  ਲਿਆ ਕੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਮੇਰੇ ਸੱਟਾ ਲੱਗੀਆਂ ਜਿਸ ਤੋਂ ਬਾਅਦ ਮੈਂ ਸਮਰਾਲਾ ਸਿਵਿਲ ਹਸਪਤਾਲ ਦੇ ਵਿੱਚ ਦਾਖਲ ਹੋਇਆ ਹਾਂ ਅਤੇ ਇਨਸਾਫ ਦੀ ਮੰਗ ਕਰਦਾ ਹਾਂ|

Read more: Samrala News: SHO ਦੀ ਦਰਦਨਾਕ ਮੌ.ਤ, ਟਰੱਕ ਹੇਠਾਂ ਜਾ ਵੜੀ Innova

Exit mobile version