Site icon TheUnmute.com

Cricket: ਸਮੋਆ ਦੇ ਬੱਲੇਬਾਜ਼ ਨੇ ਇਕ ਓਵਰ ‘ਚ 39 ਦੌੜਾਂ ਬਣਾ ਕੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਬਣਾਇਆ ਨਵਾਂ ਰਿਕਾਰਡ

Darius Visser

ਚੰਡੀਗੜ੍ਹ, 20 ਅਗਸਤ 2024: ਸਮੋਆ ਦੇ ਮੱਧਕ੍ਰਮ ਦੇ ਬੱਲੇਬਾਜ਼ ਡੇਰਿਅਸ ਵਿਸਰ (Darius Visser) ਨੇ ਅੱਜ ਬਨਾਤੁ ਦੇ ਖ਼ਿਲਾਫ ਇਕ ਓਵਰ ‘ਚ 39 ਦੌੜਾਂ ਬਣਾ ਕੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ । ਵਿਸਰ ਨੇ ਤੇਜ਼ ਗੇਂਦਬਾਜ਼ ਨਲਿਨ ਨਿਪਿਕੋ ਦੇ ਇੱਕ ਓਵਰ ‘ਚ ਛੇ ਛੱਕੇ ਜੜੇ। ਨਲਿਨ ਦੇ ਇਸ ਓਵਰ ‘ਚ ਤਿੰਨ ਨੋ ਬਾਲ ਵੀ ਸ਼ਾਮਲ ਸਨ |

ਇਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਓਵਰ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਬਣ ਗਿਆ ਹੈ । ਵਿਸਰ ਨੇ 62 ਗੇਂਦਾਂ ‘ਚ ਪੰਜ ਚੌਕਿਆਂ ਅਤੇ 14 ਛੱਕਿਆਂ ਦੀ ਮੱਦਦ ਨਾਲ 132 ਦੌੜਾਂ ਬਣਾਈਆਂ।

ਵਿਸਰ (Darius Visser) ਇਸ ਫਾਰਮੈਟ ‘ਚ ਸੈਂਕੜਾ ਲਗਾਉਣ ਵਾਲਾ ਪਹਿਲਾ ਸਮੋਆਈ ਬੱਲੇਬਾਜ਼ ਹੈ। ਇਸ ਤੋਂ ਪਹਿਲਾਂ ਪੰਜ ਮੌਕਿਆਂ ‘ਤੇ ਇਕ ਗੇਂਦਬਾਜ਼ ਨੇ ਇਕ ਓਵਰ ‘ਚ 36 ਦੌੜਾਂ ਦਿੱਤੀਆਂ ਸਨ। ਇਨ੍ਹਾਂ ਗੇਂਦਬਾਜ਼ਾਂ ‘ਚ ਸਟੂਅਰਟ ਬ੍ਰਾਡ (2007), ਅਕੀਲਾ ਧਨੰਜੈ (2021), ਕਰੀਮ ਜੰਨਤ (2024), ਕਾਮਰਾਨ ਖਾਨ (2024) ਅਤੇ ਅਜ਼ਮਤੁੱਲਾ ਉਮਰਜ਼ਈ (2024) ਸ਼ਾਮਲ ਹਨ।

Exit mobile version