July 8, 2024 11:31 pm
Samir V Kamat

ਸਮੀਰ ਵੀ ਕਾਮਤ DRDO ਦੇ ਚੇਅਰਮੈਨ ਤੇ ਸਤੀਸ਼ ਰੈੱਡੀ ਬਣੇ ਰੱਖਿਆ ਮੰਤਰੀ ਦੇ ਸਲਾਹਕਾਰ

ਚੰਡੀਗੜ੍ਹ 25 ਅਗਸਤ 2022: ਕੇਂਦਰ ਸਰਕਾਰ ਵਲੋਂ ਰੱਖਿਆ ਮੰਤਰਾਲੇ ਵਿੱਚ ਦੋ ਵੱਡੇ ਬਦਲਾਅ ਕੀਤੇ ਗਏ ਹਨ। ਸਮੀਰ ਵੀ ਕਾਮਤ (Samir V Kamat) ਨੂੰ ਰੱਖਿਆ ਖੋਜ ਅਤੇ ਵਿਕਾਸ ਵਿਭਾਗ (DDRD) ਦਾ ਸਕੱਤਰ ਅਤੇ ਰੱਖਿਆ ਖੋਜ ਵਿਕਾਸ ਸੰਗਠਨ (DRDO) ਦਾ ਚੇਅਰਮੈਨ ਬਣਾਇਆ ਗਿਆ ਹੈ | ਇਸ ਦੇ ਨਾਲ ਹੀ ਵਿਭਾਗ ਦੇ ਮੌਜੂਦਾ ਸਕੱਤਰ ਜੀ ਸਤੀਸ਼ ਰੈੱਡੀ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਵਿਗਿਆਨਕ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।