ਅੰਮ੍ਰਿਤਸਰ ਗੋਲਡਨ ਗੇਟ

ਦੀਪ ਸਿੱਧੂ ਦੀ ਅੰਤਿਮ ਅਰਦਾਸ : ਅੰਮ੍ਰਿਤਸਰ ਗੋਲਡਨ ਗੇਟ ਤੋਂ ਫਤਹਿਗੜ੍ਹ ਸਾਹਿਬ ਲਈ ਰਵਾਨਾ ਹੋਇਆ ਕੇਸਰੀ ਮਾਰਚ

ਚੰਡੀਗੜ੍ਹ, 24 ਫਰਵਰੀ 2022 : ਦੀਪ ਸਿੱਧੂ ਉਹ ਦੀਪ ਜੋ ਬੇਸ਼ਕ ਬੁਝ ਗਿਆ ਪਰ ਜਾਂਦੇ-ਜਾਂਦੇ ਬਹੁਤ ਸਾਰੇ ਲੋਕਾਂ ਨੂੰ ਰੌਸ਼ਨੀ ਦਿਖਾ ਗਿਆ, ਦੀਪ ਗਿਆ ਨਹੀਂ ਉਹ ਹਮੇਸ਼ਾ ਸਾਡੇ ਦਿਲਾਂ ਚ ਜ਼ਿੰਦਾ ਰਹੇਗਾ, ਦੀਪ ਸਿੱਧੂ ਦੀ ਸੋਚ ਸਾਨੂੰ ਵੱਖਰਾ ਤੇ ਕੁਝ ਕਰ ਗੁਜ਼ਰਨ ਦਾ ਮਾਰਗ ਦਿਖਾ ਗਈ | ਦੀਪ ਦੀ ਹਰ ਗੱਲ ਅੱਜ ਯਾਦ ਆ ਰਹੀ ਹੈ, ਕੁਝ ਇਸ ਤਰਾਂ ਸਰੀ ਦੇ ਨੌਜਵਾਨਾਂ ਤੇ ਤਮਾਮ ਲੋਕਾਂ ਨੇ ਦੀਪ ਸਿੱਧੂ ਨੂੰ ਯਾਦ ਕੀਤਾ ਅਤੇ ਦੀਪ ਸਿੱਧੂ ਦੇ ਭੋਗ ਲਈ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਸਿੱਖ ਜਥੇਬੰਦੀਆਂ ਦੇ ਸੱਦੇ ਤੇ ਕੇਸਰੀ ਮਾਰਚ ਕੱਢਿਆ ਗਿਆ | ਜਿਸ ‘ਚ ਸੈਂਕੜੇ ਨੌਜਵਾਨ ਕੇਸਰੀ ਝੰਡੇ ਲੈ ਕੇ ਮੋਟਰਸਾਈਕਲਾਂ ਅਤੇ ਕਾਰਾਂ ਤੇ ਫਤਹਿਗੜ੍ਹ ਸਾਹਿਬ ਨੂੰ ਰਵਾਨਾ ਹੋਏ |ਅੱਜ ਦੀਪ ਦੇ ਅੰਤਿਮ ਭੋਗ ਦੀ ਅਰਦਾਸ ਹੈ ਜਿਸ ਵਿੱਚ ਲੱਖਾਂ ਦਾ ਇਕੱਠ ਹੋਣ ਦੀ ਸੰਭਾਵਨਾ ਹੈ ਜਿਸਦੇ ਚਲਦੇ ਅੰਮ੍ਰਿਤਸਰ ਵਿੱਚੋਂ ਵੀ ਸਿੱਖ ਜਥੇਬੰਦੀਆਂ ਦਾ ਇੱਕ ਵੱਡਾ ਮਾਰਚ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਵੱਲ ਨੂੰ ਰਵਾਨਾ ਹੋਇਆ |

Scroll to Top