Site icon TheUnmute.com

Sukhbir Singh Badal:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਹੋਰ ਉਮੀਦਵਾਰ ਦਾ ਕੀਤਾ ਐਲਾਨ

Shiromani Akali Dal

ਚੰਡੀਗੜ੍ਹ 04 ਦਸੰਬਰ 2021: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵਲੋਂ ਆਪਣੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ |ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ(Sukhbir Singh Badal) ਨੇ ਪੰਜਾਬ 2022 ਚੋਣਾਂ ਲਈ ਆਪਣੀ ਪਾਰਟੀ ਦੇ 1 ਹੋਰ ਉਮੀਦਵਾਰ ਦਾ ਐਲਾਨ ਕੀਤਾ। ਵਿਧਾਨ ਸਭਾ ਹਲਕਾ ਸੰਗਰੂਰ ਤੋਂ ਨੌਂਜਵਾਨ ਆਗੂ ਸ.ਵਿਨਰਜੀਤ ਸਿੰਘ ਗੋਲਡੀ ਪਾਰਟੀ ਦੇ ਉਮੀਦਵਾਰ ਹੋਣਗੇ | ਸ.ਵਿਨਰਜੀਤ ਸਿੰਘ ਪੀ.ਆਰ.ਟੀ.ਸੀ ਦੇ ਸਾਬਕਾ ਵਾਈਸ ਚੇਅਰਮੈਨ ਹਨ । ਸ. ਵਿਨਰਜੀਤ ਸਿੰਘ (Vinerjit Singh)(ਗੋਲਡੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਕਮ ਕਰਦੇ ਹਨ | ਸ.ਵਿਨਰਜੀਤ ਸਿੰਘ ਗੋਲਡੀ ਇੱਕ ਚੰਗੇ ਪੜੇ ਲਿਖੇ ਇਨਸਾਨ ਹਨ। ਅੱਜ ਦੇ ਐਲਾਨ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਣ ਤੱਕ 91 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਐਲਾਨ ਦੀ ਜਾਣਕਾਰੀ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਦਲਜੀਤ ਸਿੰਘ ਚੀਮਾ ਦੁਆਰਾ ਦਿੱਤੀ ਗਈ|

Exit mobile version