ਚੰਡੀਗੜ੍ਹ 13 ਫਰਵਰੀ 2022: ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਇਕ ਵਾਰ ਫਿਰ ਮੁੰਬਈ ਨੇ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ। ਉਸ ਨੂੰ ਪਿਛਲੇ ਸਾਲ ਵੀ ਮੁੰਬਈ ਇੰਡੀਅਨਜ਼ (Mumbai Indians) ਨੇ ਖਰੀਦਿਆ ਸੀ ਅਤੇ ਅਰਜੁਨ ਨੂੰ ਉਸ ਦੀ ਬੇਸ ਪ੍ਰਾਈਸ ਤੋਂ 20 ਲੱਖ ਰੁਪਏ ਵੱਧ ਮਿਲੇ ਹਨ। ਮੁੰਬਈ ਇੰਡੀਅਨਜ਼ (Mumbai Indians) ਨੇ ਇਸ ਵਾਰ ਉਸ ਨੂੰ 30 ਲੱਖ ਰੁਪਏ ‘ਚ ਖਰੀਦਿਆ।
ਅਰਜੁਨ ਤੇਂਦੁਲਕਰ ਦੇ ਪੇਸ਼ੇਵਰ ਕ੍ਰਿਕਟ ਕਰੀਅਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੋ ਟੀ-20 ਮੈਚ ਖੇਡਣ ਦਾ ਮੌਕਾ ਮਿਲਿਆ। ਮੁੰਬਈ ਟੀਮ ਲਈ ਅਰਜੁਨ ਨੇ ਇਸ ਦੌਰਾਨ ਦੋ ਵਿਕਟਾਂ ਲਈਆਂ ਹਨ। ਇਸ ਦੇ ਨਾਲ ਹੀ ਕੁੱਲ ਤਿੰਨ ਦੌੜਾਂ ਬਣਾਈਆਂ ਹਨ। ਪਿਛਲੀ ਵਾਰ ਮੁੰਬਈ ਨੇ ਉਸ ਨੂੰ ਖਰੀਦਿਆ ਸੀ ਪਰ ਉਸ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ।