ਸ਼ੇਨ ਵਾਰਨ

ਆਸਟ੍ਰੇਲੀਆਈ ਸਪਿਨਰ ਸ਼ੇਨ ਵਾਰਨ ਦੀ ਮੌਤ ‘ਤੇ ਸਚਿਨ ਤੇਂਦੁਲਕਰ ਨੇ ਜਤਾਇਆ ਦੁੱਖ

ਚੰਡੀਗੜ੍ਹ 05 ਮਾਰਚ 2022: ਆਸਟ੍ਰੇਲੀਆਈ ਲੈੱਗ ਸਪਿਨਰ ਸ਼ੇਨ ਵਾਰਨ ਦੀ ਮੌਤ ਦੀ ਖਬਰ ਨੇ ਪ੍ਰਸ਼ੰਸਕਾਂ ਦੇ ਦਿਲ ਤੋੜ ਦਿੱਤੇ ਹਨ, ਉੱਥੇ ਹੀ ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਵੀ ਵਾਰਨ ਦੇ ਦੇਹਾਂਤ ‘ਤੇ ਦੁੱਖ ਜਤਾਇਆ । ਵਾਰਨ ਦੀ ਮੌਤ ਦੀ ਖਬਰ ਸੁਣਦੇ ਹੀ ਸਚਿਨ ਨੇ ਟਵੀਟ ‘ਚ ਲਿਖਿਆ ਕਿ ਸਚਿਨ ਨੇ ਉਨ੍ਹਾਂ ਪਲਾਂ ਨੂੰ ਯਾਦ ਕਰਦੇ ਹਨ, ਜਦੋਂ ਦੋਵੇਂ ਕ੍ਰਿਕਟ ਦੇ ਮੈਦਾਨ ‘ਤੇ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨਾਲ ਕਮਾਲ ਕਰ ਦਿੰਦੇ ਸਨ।

ਤੇਂਦੁਲਕਰ ਨੇ ਆਪਣੇ ਟਵੀਟ ‘ਚ ਲਿਖਿਆ- ਸਦਮੇ ‘ਚ, ਵਾਰਨੀ ਤੁਹਾਡੀ ਕਮੀ ਰਹੇਗੀ , ਮੈਦਾਨ ‘ਤੇ ਜਾਂ ਬਾਹਰ ਕੋਈ ਪਲ ਤੁਹਾਡੇ ਨਾਲ ਬੋਰਿੰਗ ਨਹੀਂ ਸੀ। ਮੈਦਾਨ ‘ਤੇ ਸਾਡੀ ਦੁਸ਼ਮਣੀ ਅਤੇ ਬਾਹਰ ਦਾ ਮਜ਼ਾਕ ਹਮੇਸ਼ਾ ਯਾਦ ਰਹੇਗਾ। ਭਾਰਤ ਲਈ ਤੁਹਾਡੇ ਮਨ ‘ਚ ਅਤੇ ਭਾਰਤੀਆਂ ਦੇ ਮਨ ‘ਚ ਤੁਹਾਡੇ ਲਈ ਇੱਕ ਵਿਸ਼ੇਸ਼ ਸਥਾਨ ਸੀ। ਜਲਦੀ ਹੀ ਚਲਾ ਗਿਆ |

Scroll to Top