Site icon TheUnmute.com

SA vs NZ: ਕੇਨ ਵਿਲੀਅਮਸਨ ਨੇ ਸਾਢੇ 5 ਸਾਲ ਬਾਅਦ ਜੜਿਆ ਸੈਂਕੜਾ, ਡੈਬਿਊ ਮੈਚ ‘ਚ ਮੈਥਿਊ ਬ੍ਰੀਟਜ਼ਕੇ ਚਮਕੇ

Kane Williamson

ਚੰਡੀਗੜ੍ਹ, 11 ਜਨਵਰੀ 2025: South Africa vs New Zealand: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਪਾਕਿਸਤਾਨ, ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਕਾਰ ਇੱਕ ਤਿਕੋਣੀ ਸੀਰੀਜ਼ ਖੇਡੀ ਜਾ ਰਹੀ ਹੈ। ਸੋਮਵਾਰ ਨੂੰ ਲਾਹੌਰ ‘ਚ ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ 4 ਵਿਕਟਾਂ ਨਾਲ ਹਰਾ ਦਿੱਤਾ।

ਪਹਿਲਾਂ ਬੱਲੇਬਾਜ਼ੀ (SA vs NZ) ਕਰਦਿਆਂ ਦੱਖਣੀ ਅਫਰੀਕਾ ਨੇ 6 ਵਿਕਟਾਂ ‘ਤੇ 304 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਸਿਰਫ਼ 4 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। ਗੱਦਾਫੀ ਸਟੇਡੀਅਮ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।

ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ (Kane Williamson) ਨੇ ਲੰਮੇ ਸਮੇਂ ਬਾਅਦ ਸੈਂਕੜਾ ਜੜਿਆ , ਵਿਲੀਅਮਸਨ ਨੇ ਸੈਂਕੜਾ ਵਨਡੇ ‘ਚ 2059 ਦਿਨਾਂ ਬਾਅਦ ਯਾਨੀ ਸਾਢੇ 5 ਸਾਲ ਬਾਅਦ ਆਇਆ ਹੈ । ਡੇਵੋਨ ਕੌਨਵੇ 97 ਦੌੜਾਂ ਬਣਾ ਕੇ ਆਊਟ ਹੋ ਗਏ । ਦੱਖਣੀ ਅਫਰੀਕਾ ਲਈ ਆਪਣਾ ਪਹਿਲਾ ਮੈਚ ਖੇਡ ਰਹੇ ਵਿਕਟਕੀਪਰ ਬੱਲੇਬਾਜ਼ ਮੈਥਿਊ ਬ੍ਰੀਟਜ਼ਕੇ ਨੇ 150 ਦੌੜਾਂ ਬਣਾਈਆਂ। ਮੈਥਿਊ ਬ੍ਰੀਟਜ਼ਕੇ ਦਾ ਇਹ ਡੈਬਿਊ ਮੈਚ ਸੀ | ਇਹ ਕਿਸੇ ਵੀ ਖਿਡਾਰੀ ਦੁਆਰਾ ਆਪਣੇ ਪਹਿਲੇ ਵਨਡੇ ਮੈਚ ਮੈਚ ‘ਚ ਬਣਾਇਆ ਸਭ ਤੋਂ ਵੱਡਾ ਸਕੋਰ ਹੈ।

ਦੱਖਣੀ ਅਫਰੀਕਾ ਵੱਲੋਂ ਮੈਥਿਊ ਬ੍ਰੀਟਜ਼ਕੇ ਨੇ 148 ਗੇਂਦਾਂ ‘ਚ 150 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਮੁਲਡਰ ਨੇ 60 ਗੇਂਦਾਂ ‘ਚ 64 ਦੌੜਾਂ ਬਣਾਈਆਂ। ਜੇਸਨ ਸਮਿਥ ਨੇ 41 ਅਤੇ ਕਪਤਾਨ ਤੇਂਬਾ ਬਾਵੁਮਾ ਨੇ 20 ਦੌੜਾਂ ਬਣਾਈਆਂ।

ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਅਮਸਨ (Kane Williamson) ਨੇ ਸਾਢੇ 5 ਸਾਲ ਬਾਅਦ ਵਨਡੇ ਕ੍ਰਿਕਟ ‘ਚ ਸੈਂਕੜਾ ਜੜਿਆ। ਵਿਲੀਅਮਸਨ ਨੇ ਆਪਣਾ ਆਖਰੀ ਸੈਂਕੜਾ 22 ਜੂਨ 2019 ਨੂੰ ਵਨਡੇ ਵਿਸ਼ਵ ਕੱਪ ‘ਚ ਵੈਸਟਇੰਡੀਜ਼ ਖ਼ਿਲਾਫ਼ ਬਣਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 22 ਵਨਡੇ ਖੇਡੇ, ਪਰ ਉਨ੍ਹਾਂ ‘ਚੋਂ ਕਿਸੇ ‘ਚ ਵੀ ਸੈਂਕੜਾ ਨਹੀਂ ਲਗਾਇਆ ਸੀ। ਹਾਲਾਂਕਿ, ਵਿਲੀਅਮਸਨ ਨੇ 8 ਅਰਧ ਸੈਂਕੜੇ ਲਗਾਏ। ਵਿਲੀਅਮਸਨ ਦੇ ਬੱਲੇ ਨੇ ਲਾਹੌਰ ‘ਚ ਆਪਣਾ 14ਵਾਂ ਵਨਡੇ ਸੈਂਕੜਾ ਜੜਿਆ ਹੈ।

Read More: NZ vs SA: ਦੱਖਣੀ ਅਫਰੀਕਾ ਦੇ ਮੈਥਿਊ ਬ੍ਰੀਟਜ਼ਕੇ ਨੇ ਵਨਡੇ ਡੈਬਿਊ ਮੈਚ ‘ਚ ਜੜਿਆ ਸੈਂਕੜਾ

Exit mobile version