Site icon TheUnmute.com

ਬੀਬੀਸੀ ਮੁੱਦੇ ‘ਤੇ ਐੱਸ ਜੈਸ਼ੰਕਰ ਦਾ ਬਿਆਨ, ਕਿਹਾ- ਸਾਰੀਆਂ ਕੰਪਨੀਆਂ ਨੂੰ ਦੇਸ਼ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ

BBC

ਚੰਡੀਗੜ੍ਹ, 01 ਮਾਰਚ 2023: ਜੀ-20 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਅੱਜ ਅਤੇ ਭਲਕੇ ਦਿੱਲੀ ਵਿੱਚ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਮੁਲਾਕਾਤ ਤੋਂ ਪਹਿਲਾਂ ਬ੍ਰਿਟੇਨ ਦੇ ਵਿਦੇਸ਼ ਸਕੱਤਰ ਜੇਮਸ ਕਲੇਵਰਲੀ ਨੇ ਬੁੱਧਵਾਰ ਨੂੰ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਜੇਮਸ ਨੇ 14 ਫਰਵਰੀ ਨੂੰ ਬੀਬੀਸੀ (BBC) ਦੇ ਦਿੱਲੀ ਅਤੇ ਮੁੰਬਈ ਦਫਤਰਾਂ ‘ਤੇ ਆਮਦਨ ਕਰ ਵਿਭਾਗ ਦੇ ਸਰਵੇਖਣ ਦਾ ਮੁੱਦਾ ਚੁੱਕਿਆ ।

ਇਸਦੇ ਨਾਲ ਹੀ ਜੇਮਸ ਨੇ ਕਿਹਾ ਕਿ ਬੀਬੀਸੀ ਇੱਕ ਸੁਤੰਤਰ ਸੰਸਥਾ ਹੈ ਅਤੇ ਸਰਕਾਰ ਵੱਖਰੀ ਹੈ। ਉਨ੍ਹਾਂ ਨੇ ਡਾਕੂਮੈਂਟਰੀ ਨਹੀਂ ਦੇਖੀ ਹੈ, ਪਰ ਯੂਕੇ ਅਤੇ ਭਾਰਤ ਦੀਆਂ ਪ੍ਰਤੀਕਿਰਿਆਵਾਂ ਦੇਖੀਆਂ ਹਨ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਜੈਸ਼ੰਕਰ ਨੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੂੰ ਕਿਹਾ ਹੈ ਕਿ ਭਾਰਤ ਵਿੱਚ ਕੰਮ ਕਰਨ ਵਾਲੀਆਂ ਸਾਰੀਆਂ ਕੰਪਨੀਆਂ ਨੂੰ ਦੇਸ਼ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਨੀ ਹੋਵੇਗੀ |

ਇਸ ਦੌਰਾਨ ਭਾਰਤ ਅਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ‘ਤੇ ਜੇਮਸ ਨੇ ਕਿਹਾ ਕਿ ਅਸੀਂ ਭਾਰਤ ਨਾਲ ਵਿਆਪਕ ਤੌਰ ‘ਤੇ ਕੰਮ ਕਰ ਰਹੇ ਹਾਂ। ਮੈਂ ਭਾਰਤ ਦੇ ਵਪਾਰ ਸਕੱਤਰ ਨੂੰ ਮਿਲਾਂਗਾ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇਹ ਵਪਾਰਕ ਸੌਦਾ ਅਸਲ ਵਿੱਚ ਦੋਵਾਂ ਦੇਸ਼ਾਂ ਨੂੰ ਲਾਭ ਪਹੁੰਚਾਏ।

ਪਿਛਲੇ ਮਹੀਨੇ ਯਾਨੀ 14 ਫਰਵਰੀ ਨੂੰ ਇਨਕਮ ਟੈਕਸ ਟੀਮ ਨੇ ਬ੍ਰਿਟਿਸ਼ ਬ੍ਰੌਡਕਾਸਟਰ (BBC) ਦੇ ਦਫਤਰਾਂ ਵਿੱਚ ਤਿੰਨ ਦਿਨਾਂ ਤੱਕ ਸਰਵੇਖਣ ਕੀਤਾ ਸੀ। ਦਰਅਸਲ, ਬੀਬੀਸੀ ਨੇ ਇਸ ਸਾਲ ਜਨਵਰੀ ਵਿੱਚ ਇੱਕ ਡਾਕੂਮੈਂਟਰੀ ਫਿਲਮ ‘ਇੰਡੀਆ ਦ ਮੋਦੀ ਕਵੇਸ਼ਚਨ’ ਬਣਾਈ ਸੀ। ਜਿਸ ਵਿੱਚ 2002 ਦੇ ਗੁਜਰਾਤ ਦੰਗਿਆਂ ਨੂੰ ਦਿਖਾਇਆ ਗਿਆ ਹੈ। ਇਸ ਡਾਕੂਮੈਂਟਰੀ ਦੇ ਟੈਲੀਕਾਸਟ ਨੂੰ ਲੈ ਕੇ ਦੇਸ਼ ‘ਚ ਕਈ ਥਾਵਾਂ ‘ਤੇ ਹੰਗਾਮਾ ਹੋਇਆ ਸੀ।

Exit mobile version