Site icon TheUnmute.com

ਐੱਸ. ਜੈਸ਼ੰਕਰ ਦਾ ਬੰਗਲਾਦੇਸ਼ ਦੀ ਸਥਿਤੀ ‘ਤੇ ਵੱਡਾ ਬਿਆਨ, ਬੰਗਲਾਦੇਸ਼ ‘ਚ ਕਿੰਨੇ ਭਾਰਤੀ ਫਸੇ ?

Bangladesh

ਚੰਡੀਗੜ੍ਹ, 6 ਅਗਸਤ 2024: ਬੰਗਲਾਦੇਸ਼ (Bangladesh) ‘ਚ ਚੱਲ ਰਹੀ ਹਿੰਸਾ ਦੇ ਵਿਚਕਾਰ ਭਾਰਤ ਸਰਕਾਰ ਨੇ ਅੱਜ ਸੰਸਦ ਦੇ ਦੋਵੇਂ ਸਦਨਾਂ ਨੂੰ ਸਥਿਤੀ ਦੀ ਜਾਣਕਾਰੀ ਦਿੱਤੀ ਹੈ । ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਬੰਗਲਾਦੇਸ਼ ‘ਚ ਘੱਟ ਗਿਣਤੀਆਂ ਬਾਰੇ ਸਥਿਤੀ ਦੀ ਨਿਗਰਾਨੀ ਰੱਖ ਰਿਹਾ ਹੈ। ਅਸੀਂ ਆਪਣੇ ਕੂਟਨੀਤਕ ਮਿਸ਼ਨਾਂ ਰਾਹੀਂ ਉਥੇ ਭਾਰਤੀ ਭਾਈਚਾਰੇ ਦੇ ਸੰਪਰਕ ‘ਚ ਹਾਂ।

ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ‘ਚ ਇਸ ਗੁੰਝਲਦਾਰ ਅਤੇ ਅਜੇ ਵੀ ਅਸਥਿਰ ਸਥਿਤੀ ਦੇ ਮੱਦੇਨਜ਼ਰ ਸੀਮਾ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਜੈਸ਼ੰਕਰ ਨੇ ਕਿਹਾ ਕਿ ਅੰਦਾਜ਼ਾ ਹੈ ਕਿ ਗੁਆਂਢੀ ਦੇਸ਼ (Bangladesh) ‘ਚ 19,000 ਭਾਰਤੀ ਨਾਗਰਿਕ ਹਨ, ਜਿਨ੍ਹਾਂ ‘ਚੋਂ ਲਗਭਗ 9,000 ਵਿਦਿਆਰਥੀ ਹਨ। ਹਾਲਾਂਕਿ ਜ਼ਿਆਦਾਤਰ ਵਿਦਿਆਰਥੀ ਜੁਲਾਈ ਮਹੀਨੇ ‘ਚ ਹੀ ਭਾਰਤ ਵਾਪਸ ਪਰਤੇ ਹਨ |

ਐੱਸ. ਜੈਸ਼ੰਕਰ ਨੇ ਕਿਹਾ ਕਿ ਸਾਡੀ ਸਮਝ ਇਹ ਹੈ ਕਿ ਸੁਰੱਖਿਆ ਸੰਸਥਾਵਾਂ ਦੇ ਮੁਖੀਆਂ ਨਾਲ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਸਤੀਫਾ ਦੇਣ ਦਾ ਫੈਸਲਾ ਕੀਤਾ । ਬਹੁਤ ਹੀ ਥੋੜ੍ਹੇ ਸਮੇਂ ਦੇ ਨੋਟਿਸ ‘ਚ ਉਨ੍ਹਾਂ ਨੇ ਕੁਝ ਸਮੇਂ ਲਈ ਭਾਰਤ ਆਉਣ ਦੀ ਇਜਾਜ਼ਤ ਮੰਗੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਨੂੰ ਬੰਗਲਾਦੇਸ਼ ਦੇ ਅਧਿਕਾਰੀਆਂ ਤੋਂ ਉਡਾਣ ਦੀ ਇਜਾਜ਼ਤ ਲਈ ਬੇਨਤੀ ਮਿਲੀ ਹੈ। ਇਸ ਤੋਂ ਬਾਅਦ ਕੱਲ੍ਹ ਸ਼ਾਮ ਹਸੀਨਾ ਦਿੱਲੀ ਪਹੁੰਚੀ ।

Exit mobile version