ਚੰਡੀਗੜ੍ਹ 28 ਅਪ੍ਰੈਲ 2022: ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਵੀਰਵਾਰ ਦੁਪਹਿਰ ਨੂੰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਪਹੁੰਚੇ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ (PM Sheikh Hasina) ਦੀ ਜੁਲਾਈ ਵਿੱਚ ਦਿੱਲੀ ਫੇਰੀ ਦੇ ਮੱਦੇਨਜ਼ਰ ਜੈਸ਼ੰਕਰ ਦੀ ਯਾਤਰਾ ਅਹਿਮ ਮੰਨੀ ਜਾਂਦੀ ਹੈ। ਜੈਸ਼ੰਕਰ ਦਾ ਬੰਗਬੰਧੂ ਹਵਾਈ ਅੱਡੇ ‘ਤੇ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ ਕੇ ਅਬਦੁਲ ਮੋਮੇਨ ਨੇ ਸਵਾਗਤ ਕੀਤਾ। ਇਸ ਮੌਕੇ ਵਿਦੇਸ਼ ਸਕੱਤਰ ਮਸੂਦ ਬਿਨ ਮੋਮਨ ਅਤੇ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੁਰਾਈਸਵਾਮੀ ਵੀ ਮੌਜੂਦ ਸਨ।
ਜੈਸ਼ੰਕਰ ਅੱਜ ਸ਼ਾਮ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਨ ਵਾਲੇ ਹਨ। ਮੋਮਨ ਨਾਲ ਵਿਦੇਸ਼ ਸੇਵਾ ਅਕੈਡਮੀ ਵਿਖੇ ਵੱਖ-ਵੱਖ ਮੁੱਦਿਆਂ ‘ਤੇ ਵੀ ਗੱਲਬਾਤ ਕਰਨਗੇ। ਮੋਮੇਨ ਆਪਣੇ ਭਾਰਤੀ ਹਮਰੁਤਬਾ ਦੇ ਸਨਮਾਨ ਵਿੱਚ ਇਫਤਾਰ-ਕਮ ਡਿਨਰ ਦੀ ਮੇਜ਼ਬਾਨੀ ਵੀ ਕਰਨਗੇ। ਜੈਸ਼ੰਕਰ ਸ਼ੁੱਕਰਵਾਰ ਨੂੰ ਭੂਟਾਨ ਲਈ ਰਵਾਨਾ ਹੋਣਗੇ।