Site icon TheUnmute.com

ਐੱਸ.ਏ.ਐੱਸ. ਨਗਰ ODF ਪਲੱਸ ਦੇ ਦਰਜੇ ਵਾਲਾ ਤੀਜਾ ਜ਼ਿਲ੍ਹਾ ਬਣਿਆ: DC ਆਸ਼ਿਕਾ ਜੈਨ

City Bus Service

ਐੱਸ.ਏ.ਐੱਸ. ਨਗਰ 19 ਜੂਨ 2023 : ਪੰਜਾਬ ਦੇ ਵਿਕਾਸ ਦੇ ਪ੍ਰਤੀਕ ਜ਼ਿਲ੍ਹਾ ਐੱਸ.ਏ.ਐੱਸ. ਨਗਰ ਨੇ ਇਕ ਹੋਰ ਪੁਲਾਂਘ ਪੁੱਟੀ ਹੈ ਤੇ ਇਹ ਜ਼ਿਲ੍ਹਾ ਓ.ਡੀ.ਐੱਫ. (ਓਪਨ ਡੈਫੇਕੇਸ਼ਨ ਫ੍ਰੀ) ਪਲੱਸ ਸ਼੍ਰੇਣੀ ਵਿੱਚ ਸ਼ਾਮਲ ਹੋਣ ਵਾਲਾ ਸੂਬੇ ਦਾ ਤੀਜਾ ਜ਼ਿਲ੍ਹਾ ਬਣ ਕੇ ਗਰੀਨ ਜ਼ੋਨ ਵਿੱਚ ਸ਼ਾਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਬਠਿੰਡਾ ਤੇ ਸੰਗਰੂਰ ਇਸ ਸ਼੍ਰੇਣੀ ਵਿੱਚ ਸ਼ਾਮਲ ਹਨ।

ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਇਸ ਖੇਤਰ ਵਿੱਚ ਕਾਰਜਸ਼ੀਲ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ ਤੇ ਇਸ ਦਿਸ਼ਾ ਵਿੱਚ ਹੋਰ ਵੀ ਬਿਹਤਰ ਕਾਰਗੁਜ਼ਾਰੀ ਲਈ ਪ੍ਰੇਰਿਆ। ਇਸ ਬਾਬਤ ਹੋਰ ਵੇਰਵੇ ਸਾਂਝੇ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਿਤ ਬੈਂਬੀ ਨੇ ਦੱਸਿਆ ਕਿ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਲਗਾਤਾਰ ਯਤਸ਼ੀਲ ਹੈ ਤੇ ਜ਼ਿਲ੍ਹੇ ਦੇ ਕੁੱਲ 336 ਪਿੰਡਾਂ ਵਿਚੋਂ 85 ਪਿੰਡਾਂ ਨੇ ਓ.ਡੀ.ਐੱਫ਼ ਪਲਸ ਹੋਣ ਦਾ ਟੀਚਾ ਪ੍ਰਾਪਤ ਕੀਤਾ ਹੈ, ਜਿਸ ਸਦਕਾ ਜ਼ਿਲ੍ਹਾ ਐੱਸ ਐੱਸ ਨਗਰ ਸੂਬੇ ਵਿਚੋਂ ਤੀਜਾ ਜ਼ਿਲ੍ਹਾ ਬਣਿਆ ਹੈ, ਜਿਸ ਨੂੰ ਓ.ਡੀ.ਐੱਫ਼. ਪਲਸ ਦਾ ਦਰਜਾ ਪ੍ਰਾਪਤ ਹੋਇਆ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ)-2 ਦੇ ਅਧੀਨ ਪੂਰੇ ਰਾਜ ਵਿੱਚ ਗਿੱਲੇ-ਸੁੱਕੇ ਕੂੜੇ ਦਾ ਪ੍ਰਬੰਧਨ, ਗੰਦੇ ਪਾਣੀ ਦਾ ਪ੍ਰਬੰਧਨ ਅਤੇ ਪਲਾਸਟਿਕ ਵੇਸਟ ਮੈਨੇਜਮੈਟ ਦਾ ਕੰਮ ਚੱਲ ਰਿਹਾ ਹੈ। ਰਾਜ ਸਰਕਾਰ ਵੱਲੋਂ ਹਰ ਇੱਕ ਜ਼ਿਲ੍ਹੇ ਲਈ ਇਹਨਾਂ ਕੰਮਾਂ ਲਈ ਟੀਚਾ ਮਿਥਿਆ ਗਿਆ ਸੀ, ਜਿਸ ਵਿੱਚ ਜਿਲ੍ਹਾ ਐਸ.ਏ.ਐਸ. ਨਗਰ ਦੇ 85 ਪਿੰਡਾ ਨੂੰ 30 ਜੂਨ ਤੱਕ ਓ.ਡੀ.ਐਫ. ਪਲੱਸ ਘੋਸ਼ਿਤ ਕੀਤਾ ਜਾਣਾ ਸੀ, ਜੋ ਕਿ ਜ਼ਿਲ੍ਹੇ ਦੇ ਕੁੱਲ ਪਿੰਡਾਂ ਦਾ 25 ਫ਼ੀਸਦ ਬਣਦਾ ਹੈ। ਇਸ ਮਿੱਥੇ ਟੀਚੇ ਨੂੰ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਅਤੇ ਯਤਨਾਂ ਸਦਕਾ ਜ਼ਿਲ੍ਹੇ ਐਸ.ਏ.ਐਸ.ਨਗਰ ਨੇ 30-6-2023 ਦੀ ਬਜਾਏ 19-6-2023 ਨੂੰ ਪੂਰਾ ਕਰ ਲਿਆ ਗਿਆ ਹੈ, ਬੀਤੇ ਕੇਵਲ 4 ਹਫਤਿਆਂ ਦੌਰਾਨ ਹੀ 30 ਸਕਰੀਨਿੰਗ ਚੈਂਬਰ ਪੂਰੇ ਕੀਤੇ ਗਏ, ਜਿਸ ਸਦਕਾ ਹੁਣ ਜ਼ਿਲ੍ਹਾ ਐਸ.ਏ.ਐਸ. ਨਗਰ ਪੂਰੇ ਰਾਜ ਵਿੱਚ ਤੀਜੇ ਸਥਾਨ ‘ਤੇ ਆ ਗਿਆ ਹੈ।

ਇਹ ਸਭ ਜੋ ਕਿ ਸਬੰਧਤ ਵਿਭਾਗਾਂ ਦੇ ਕਰਮਚਾਰੀਆਂ/ ਅਧਿਕਾਰੀਆਂ ਦੀ ਮਿਹਨਤ ਅਤੇ ਲਗਨ ਸਦਕਾ ਹੀ ਸੰਭਵ ਹੋ ਸਕਿਆ ਹੈ, ਬਾਕੀ ਰਹਿੰਦੇ 75 ਫ਼ੀਸਦ ਪਿੰਡਾਂ ਵਿੱਚ ਇਹ ਕੰਮ ਪ੍ਰਗਤੀ ਅਧੀਨ ਹਨ, ਜਿਸ ਨੂੰ ਤੈਅ ਮਿਤੀ ਤੋਂ ਪਹਿਲਾ ਪੂਰਾ ਕਰਨ ਦਾ ਪੁਰਜੋਰ ਯਤਨ ਕੀਤਾ ਜਾ ਰਿਹਾ ਹੈ। ਓ. ਡੀ. ਐਫ. ਪਲੱਸ ਹੋਏ 85 ਪਿੰਡਾਂ ਵਿੱਚ ਗਿੱਲਾ -ਸੁੱਕਾ ਅਤੇ ਤਰਲ ਕੂੜਾ ਪ੍ਰਬੰਧਨ ਸਦਕਾ ਲੋਕ ਬਿਮਾਰੀਆ ਤੋਂ ਬਚੇ ਰਹਿਣਗੇ ਅਤੇ ਪਿੰਡਾਂ ਦੀ ਨੁਹਾਰ ਵਿੱਚ ਨਿਖਾਰ ਆਵੇਗਾ।

ਇਸ ਦੇ ਨਾਲ ਨਾਲ ਪਿੰਡ ਵਿੱਚ ਮੌਜੂਦ ਸਥਾਨਕ ਸਰਕਾਰੀ ਸੰਸਥਾਵਾਂ ਵਿੱਚ ਨਿੱਜੀ ਤੌਰ ‘ਤੇ ਸਫਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਓ. ਡੀ. ਐਫ. ਪਲੱਸ ਪੰਚਾਇਤਾਂ ਵਲੋਂ ਵਿਸ਼ੇਸ਼ ਤੌਰ ‘ਤੇ ਡਿਪਟੀ ਕਮਿਸ਼ਨਰ ਅਤੇ ਸਬੰਧਤ ਵਿਭਾਗਾਂ ਦਾ ਧਨਵਾਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਐੱਸ.ਏ.ਐੱਸ. ਨੂੰ ਅਵਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

Exit mobile version