Site icon TheUnmute.com

ਰੂਸ ਤੇ ਯੂਕਰੇਨ ਗੱਲਬਾਤ ਕਰਨ ਲਈ ਹੋਈ ਤਿਆਰ, ਪੁਤਿਨ ਦੇ ਰੂਸੀ ਅਧਿਕਾਰੀ ਪਹੁੰਚੇ ਬੇਲਾਰੂਸ

Russia Ukraine

ਮਾਸਕੋ 27 ਫਰਵਰੀ 2022 : ਰੂਸੀ ਫੌਜ ਨੇ ਯੂਕਰੇਨ (Ukraine) ਦੀ ਰਾਜਧਾਨੀ ਕੀਵ ‘ਚ ਹਮਲੇ ਤੇਜ਼ ਕਰ ਦਿੱਤੇ ਹਨ। ਕੀਵ ‘ਚ ਭਿਆਨਕ ਲੜਾਈ ਚੱਲ ਰਹੀ ਹੈ ਅਤੇ ਰੂਸੀ ਸੈਨਿਕ ਕੀਵ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਯੂਰਪ ਦੇ ਹੋਰ ਦੇਸ਼ਾਂ ਨੇ ਵੀ ਯੂਕਰੇਨ ਦੀ ਮਦਦ ਲਈ ਫੌਜੀ ਸਾਜ਼ੋ-ਸਾਮਾਨ ਭੇਜਿਆ ਹੈ। ਹੁਣ ਤਾਜ਼ਾ ਖ਼ਬਰ ਇਹ ਹੈ ਕਿ ਰੂਸ ਨੇ ਵੀ ਯੂਕਰੇਨ ਨਾਲ ਗੱਲਬਾਤ ‘ਚ ਦਿਲਚਸਪੀ ਦਿਖਾਈ ਹੈ ਅਤੇ ਇਸ ਦੇ ਲਈ ਰੂਸੀ ਅਧਿਕਾਰੀ ਬੇਲਾਰੂਸ ਪਹੁੰਚ ਗਏ ਹਨ। ਇਹ ਜਾਣਕਾਰੀ ਕ੍ਰੇਮਲਿਨ ਨੇ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਰੂਸੀ ਨਿਊਜ਼ ਏਜੰਸੀ ਨੇ ਦੱਸਿਆ ਸੀ ਕਿ ਯੂਕਰੇਨ ਰੂਸ ਨਾਲ ਗੱਲਬਾਤ ਲਈ ਰਾਜ਼ੀ ਹੋ ਗਿਆ ਹੈ। ਗੱਲਬਾਤ ਸ਼ੁਰੂ ਹੋਣ ਦੀ ਖ਼ਬਰ ਮਿਲਦਿਆਂ ਹੀ ਦੁਨੀਆ ਭਰ ਦੇ ਲੋਕਾਂ ਨੂੰ ਤੀਸਰੇ ਵਿਸ਼ਵ ਯੁੱਧ ਨੂੰ ਟਾਲਣ ਦੀ ਉਮੀਦ ਨਜ਼ਰ ਆਉਣ ਲੱਗੀ ਹੈ।

ਰਾਸ਼ਟਰਪਤੀ ਜ਼ੇਲੇਨਸਕੀ ਨੇ ਹਾਲਾਂਕਿ ਆਪਣੇ ਵਰਚੁਅਲ ਭਾਸ਼ਣ ਵਿੱਚ ਆਪਣੀ ਸ਼ਰਤ ਰੱਖੀ ਕਿ ਉਹ ਰੂਸ ਨਾਲ ਗੱਲਬਾਤ ਕਰਨ ਲਈ ਤਿਆਰ ਹਨ, ਪਰ ਗੁਆਂਢੀ ਬੇਲਾਰੂਸ ‘ਚ ਨਹੀਂ ਕਿਉਂਕਿ ਇਸ ਨੂੰ ਹਮਲੇ ਲਈ ਲਾਂਚਪੈਡ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਦੇ ਲਈ ਵਾਰਸਾ, ਬੁਡਾਪੇਸਟ, ਇਸਤਾਂਬੁਲ, ਬਾਕੂ ਦਾ ਸੁਝਾਅ ਦਿੱਤਾ ਹੈ।ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਦੱਸਿਆ ਕਿ ਰੂਸ ਦਾ ਇਕ ਵਫਦ ਯੂਕਰੇਨ ਨਾਲ ਗੱਲਬਾਤ ਲਈ ਬੇਲਾਰੂਸ ਪਹੁੰਚ ਗਿਆ ਹੈ। ਉਨ੍ਹਾਂ ਮੁਤਾਬਕ ਰੂਸੀ ਵਫ਼ਦ ਵਿੱਚ ਵਿਦੇਸ਼ ਮੰਤਰਾਲੇ, ਰੱਖਿਆ ਅਤੇ ਰਾਸ਼ਟਰਪਤੀ ਪ੍ਰਸ਼ਾਸਨ ਸਮੇਤ ਹੋਰ ਵਿਭਾਗਾਂ ਦੇ ਪ੍ਰਤੀਨਿਧੀ ਸ਼ਾਮਲ ਹਨ।

ਯੂਕਰੇਨ (Ukraine)  ਦੇ ਵਫ਼ਦ ਨਾਲ ਇਹ ਗੱਲਬਾਤ ਗੋਮੇਲ ਵਿੱਚ ਹੋਵੇਗੀ। ਸਪੁਟਨਿਕ ਦੀ ਖਬਰ ਮੁਤਾਬਕ ਬੇਲਾਰੂਸ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਮਿੰਸਕ ਨੇ ਗੋਮੇਲ ‘ਚ ਰੂਸ ਅਤੇ ਯੂਕ੍ਰੇਨ (Ukraine) ਵਿਚਾਲੇ ਗੱਲਬਾਤ ਲਈ ਜ਼ਰੂਰੀ ਹਰ ਚੀਜ਼ ਤਿਆਰ ਕਰ ਲਈ ਹੈ ਪਰ ਉਹ ਇਹ ਵਾਰਤਾ ਵਰਸੇਲਸ ‘ਚ ਕਰਵਾਉਣਾ ਚਾਹੁੰਦਾ ਹੈ ਜਦਕਿ ਰੂਸ ਇਹ ਵਾਰਤਾ ਮਿੰਸਕ ‘ਚ ਕਰਵਾਉਣਾ ਚਾਹੁੰਦਾ ਸੀ। ਬੇਲਾਰੂਸ।

ਕਾਫੀ ਉਲਝਣ ਤੋਂ ਬਾਅਦ ਯੂਕਰੇਨ (Ukraine0 ਵੀ ਇਸ ਗੱਲਬਾਤ ਲਈ ਰਾਜ਼ੀ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 24 ਫਰਵਰੀ ਨੂੰ ਰੂਸ ਨੇ ਯੂਕਰੇਨ (Ukraine) ਦੇ ਖਿਲਾਫ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਰੂਸ ਵੱਲੋਂ ਯੂਕਰੇਨ ‘ਤੇ ਆਲ ਆਊਟ ਹਮਲਾ ਕੀਤਾ ਗਿਆ ਹੈ। ਇਸ ਵਿੱਚ ਯੂਕਰੇਨ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਅਤੇ ਨਾਲ ਹੀ ਰੂਸ ਨੂੰ ਵੀ ਨੁਕਸਾਨ ਹੋਇਆ ਹੈ। ਇਸ ਦੌਰਾਨ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਰੂਸ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ

Exit mobile version