July 5, 2024 2:01 am
Andrei Rublev corona positive

Tennis: ਰੂਸ ਦੇ ਸਟਾਰ ਟੈਨਿਸ ਖਿਡਾਰੀ ਆਂਦਰੇ ਰੁਬਲੇਵ ਹੋਏ ਕੋਰੋਨਾ ਪਾਜ਼ੀਟਿਵ

ਚੰਡੀਗੜ੍ਹ 27 ਦਸੰਬਰ 2021: ਰੂਸ ਦੇ ਸਟਾਰ ਟੈਨਿਸ ਖਿਡਾਰੀ ਆਂਦਰੇ ਰੁਬਲੇਵ (Andrey Rublev) ਕੋਰੋਨਾ (Corona) ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਗਾਉਣ ਦੇ ਬਾਵਜੂਦ ਕੋਰੋਨਾ (Corona) ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਦੁਨੀਆ ਦੇ ਪੰਜਵੇਂ ਨੰਬਰ ਦੇ ਖਿਡਾਰੀ ਆਂਦਰੇ ਰੁਬਲੇਵ (Andrey Rublev) ਨੇ ਸੋਮਵਾਰ ਨੂੰ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਉਸਨੇ ਕਿਹਾ, ‘ਮੈਂ ਇਸ ਸਮੇਂ ਬਾਰਸੀਲੋਨਾ ਵਿੱਚ ਹਾਂ ਅਤੇ ਬਦਕਿਸਮਤੀ ਨਾਲ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹਾਂ । ਮੈਂ ਹੁਣ ਆਈਸੋਲੇਸ਼ਨ ਵਿੱਚ ਹਾਂ ਅਤੇ ਡਾਕਟਰਾਂ ਦੀ ਨਿਗਰਾਨੀ ਹੇਠ ਸਾਰੇ ਪ੍ਰੋਟੋਕੋਲ ਦੀ ਪਾਲਣਾ ਕਰ ਰਿਹਾ ਹਾਂ। ਮੈਂ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਹੋਇਆ ਹਾਂ ਅਤੇ ਏਟੀਪੀ ਕੱਪ (ATP Cup) ਅਤੇ ਆਸਟ੍ਰੇਲੀਅਨ ਓਪਨ (Australian Open) ਟੂਰਨਾਮੈਂਟਾਂ ਲਈ ਤਿਆਰੀ ਕਰ ਰਿਹਾ ਸੀ। ਹੁਣ ਮੈਨੂੰ ਠੀਕ ਹੋਣਾ ਪਵੇਗਾ ਅਤੇ ਮੈਂ ਮੈਲਬੌਰਨ ਉਦੋਂ ਹੀ ਜਾਵਾਂਗਾ ਜਦੋਂ ਇਹ ਸਾਰਿਆਂ ਲਈ ਸੁਰੱਖਿਅਤ ਹੋਵੇਗਾ।

ਧਿਆਨ ਯੋਗ ਹੈ ਕਿ ਰੁਬਲੇਵ ਨੇ ਇਸ ਮਹੀਨੇ ਅਬੂ ਧਾਬੀ ਵਿੱਚ ਮੁਬਾਦਾਲਾ ਵਿਸ਼ਵ ਟੈਨਿਸ ਚੈਂਪੀਅਨਸ਼ਿਪ ਜਿੱਤੀ ਸੀ, ਜੋ ਕਿ ਕੋਰੋਨਵਾਇਰਸ ਲਈ ਇੱਕ ਸੁਪਰਸਪ੍ਰੇਡਿੰਗ ਈਵੈਂਟ ਬਣ ਗਈ ਸੀ। ਉਸ ਤੋਂ ਪਹਿਲਾਂ ਸਟਾਰ ਟੈਨਿਸ ਖਿਡਾਰੀ ਰਾਫੇਲ ਨਡਾਲ, ਡੇਨਿਸ ਸ਼ਾਪੋਵਾਲੋਵ, ਓਨਸ ਜਾਬੂਰ ਅਤੇ ਬੇਲਿੰਡਾ ਬੇਨਸਿਚ ਨੇ ਇਸ ਈਵੈਂਟ ਵਿੱਚ ਹਿੱਸਾ ਲੈਣ ਤੋਂ ਬਾਅਦ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਸੀ।