July 7, 2024 5:04 pm
Kharkiv

ਰੂਸ ਵਲੋਂ ਯੂਕਰੇਨ ਦੇ ਖਾਰਕਿਵ ਦੇ ਮੁੱਖ ਖੇਤਰਾਂ ਤੋਂ ਫੌਜਾਂ ਨੂੰ ਹਟਾਉਣ ਦਾ ਫੈਸਲਾ

ਚੰਡੀਗੜ੍ਹ 10 ਸਤੰਬਰ 2022: ਰੂਸ ਨੇ ਯੂਕਰੇਨ ਦੇ ਖਾਰਕਿਵ (Kharkiv) ਦੇ ਮੁੱਖ ਖੇਤਰਾਂ ਤੋਂ ਫੌਜਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਸ਼ੇਨਕੋਵ ਨੇ ਕਿਹਾ ਕਿ ਬਾਲਕਲੀਆ ਅਤੇ ਇਜ਼ੁਮ ਖੇਤਰਾਂ ਵਿੱਚ ਸੈਨਿਕਾਂ ਨੂੰ ਦੁਬਾਰਾ ਤਾਇਨਾਤ ਕੀਤਾ ਜਾਵੇਗਾ। ਡੋਨੀਸਕ ਖੇਤਰ ਵਿੱਚ ਵੀ ਫੌਜੀ ਤਾਕਤ ਵਧਾਈ ਜਾਵੇਗੀ। ਇਜ਼ੁਮ ਖਾਰਕਿਵ ਵਿੱਚ ਰੂਸੀ ਫੌਜ ਦਾ ਇੱਕ ਮਹੱਤਵਪੂਰਨ ਅੱਡਾ ਸੀ।

ਬੁਲਾਰੇ ਮੁਤਾਬਕ ਪੂਰਬੀ ਯੂਕਰੇਨ ਦੇ ਦੋਬਾਂਸ ਨੂੰ ਆਜ਼ਾਦ ਕਰਵਾਉਣ ਲਈ ਵਿਸ਼ੇਸ਼ ਫੌਜੀ ਮੁਹਿੰਮ ਚਲਾਈ ਜਾਵੇਗੀ। ਇਸ ਮਕਸਦ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਤੋਂ ਪਹਿਲਾਂ ਰੂਸ ਨੇ ਕਹਵ ਤੋਂ ਫੌਜੀਆਂ ਨੂੰ ਵਾਪਸ ਬੁਲਾਉਂਦੇ ਹੋਏ ਅਜਿਹਾ ਹੀ ਬਿਆਨ ਦਿੱਤਾ ਸੀ।