ਜੰਗਬੰਦੀ

ਰੂਸ ਜੰਗਬੰਦੀ ਐਲਾਨ ਦੇ ਬਾਵਜੂਦ ਲਗਾਤਾਰ ਕਰ ਰਿਹਾ ਹੈ ਹਮਲੇ : ਯੂਕਰੇਨ

ਚੰਡੀਗੜ੍ਹ 05 ਮਾਰਚ 2022: ਰੂਸ ਨੇ ਯੂਕਰੇਨ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਯੂਕਰੇਨ ਦੇ ਦੋ ਸ਼ਹਿਰਾਂ ਮਾਰੀਉਪੋਲ ਅਤੇ ਵੋਲਨੋਵਾਖਾ ‘ਚ ਜੰਗਬੰਦੀ ਦਾ ਐਲਾਨ ਕੀਤਾ ਸੀ ।ਦੂਜੇ ਪਾਸੇ ਯੂਕਰੇਨ ਦਾ ਕਹਿਣਾ ਹੈ ਕਿ ਰੂਸੀ ਬਲਾਂ ਨੇ ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਗੋਲੀਬਾਰੀ ਬੰਦ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਨਹੀਂ ਹੋਇਆ। ਮਾਰੀਉਪੋਲ ਸ਼ਹਿਰ ਨੂੰ ਕਈ ਦਿਨਾਂ ਤੋਂ ਰੂਸੀ ਫ਼ੌਜਾਂ ਨੇ ਘੇਰਿਆ ਹੋਇਆ ਹੈ। ਬਿਜਲੀ, ਪਾਣੀ, ਭੋਜਨ ਦੀ ਸਮੱਸਿਆ ਪੈਦਾ ਹੋ ਗਈ ਹੈ। ਕੜਾਕੇ ਦੀ ਸਰਦੀ ‘ਚ ਲੋਕ ਤਰਸ ਰਹੇ ਹਨ। ਰੂਸ ਦੀ ਇਸ ਘੇਰਾਬੰਦੀ ਦੀ ਤੁਲਨਾ ਦੂਜੇ ਵਿਸ਼ਵ ਯੁੱਧ ‘ਚ ਲੈਨਿਨਗ੍ਰਾਡ ਦੀ ਨਾਜ਼ੀ ਫੌਜ ਵੱਲੋਂ ਕੀਤੀ ਗਈ ਘੇਰਾਬੰਦੀ ਨਾਲ ਕੀਤੀ ਗਈ ਹੈ।

ਇਸ ਦੌਰਾਨ ਯੂਕਰੇਨ ਨੇ ਰੂਸ ‘ਤੇ ਦੋਸ਼ ਲਾਇਆ ਹੈ ਕਿ ਭਾਵੇਂ ਰੂਸ ਨੇ ਮਾਰੀਉਪੋਲ ਅਤੇ ਵੋਲਨੋਵਾਖਾ ਸ਼ਹਿਰਾਂ ‘ਚ ਜੰਗਬੰਦੀ ਦੀ ਘੋਸ਼ਣਾ ਕੀਤੀ ਹੈ, ਪਰ ਰੂਸ ਦੀ ਗੋਲਾਬਾਰੀ ਜਾਰੀ ਹੈ, ਜਿਸ ਨਾਲ ਨਾਗਰਿਕਾਂ ਲਈ ਸੁਰੱਖਿਅਤ ਨਿਕਾਸੀ ਰਸਤਾ ਪ੍ਰਦਾਨ ਕਰਨ ਦੇ ਕੰਮ ਨੂੰ ਰੋਕਿਆ ਜਾ ਰਿਹਾ ਹੈ। ਯੂਕਰੇਨ ਨੇ ਰੂਸ ‘ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਰੂਸੀ ਹਮਲੇ ਤੋਂ ਬਾਅਦ, 12 ਲੱਖ ਲੋਕ ਗੁਆਂਢੀ ਦੇਸ਼ਾਂ ਨੂੰ ਭੱਜ ਗਏ ਹਨ।

ਯੂਕਰੇਨ ਦਾ ਕਹਿਣਾ ਹੈ ਕਿ ਅਸੀਂ ਮਾਰੀਉਪੋਲ ਸ਼ਹਿਰ ‘ਚ ਇੱਕ ਮਨੁੱਖੀ ਦੁਖਾਂਤ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਘੇਰਾਬੰਦੀ ਖਤਮ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਤੱਕ ਮਦਦ ਪਹੁੰਚ ਸਕੇ। ਸ਼ਹਿਰ ਦੇ ਮੇਅਰ ਵਾਦਿਮ ਬੋਏਚੇਂਕੋ ਨੇ ਇਹ ਗੱਲ ਕਹੀ। ਉਸਨੇ ਜੰਗਬੰਦੀ ਦੇ ਨਾਲ ਭੋਜਨ ਅਤੇ ਦਵਾਈਆਂ ਤੱਕ ਪਹੁੰਚ ਲਈ ਮਾਨਵਤਾਵਾਦੀ ਗਲਿਆਰੇ ਦੀ ਮੰਗ ਨੂੰ ਦੁਹਰਾਇਆ।

Scroll to Top