Site icon TheUnmute.com

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 8 ਫ਼ੌਜੀ ਕਮਾਂਡਰਾਂ ਨੂੰ ਕੀਤਾ ਬਰਖਾਸਤ

Ukraine

ਚੰਡੀਗੜ੍ਹ 12 ਮਾਰਚ 2022: ਰੂਸ ਤੇ ਯੂਕਰੇਨ (Russia-Ukraine) ਵਿਚਾਲੇ ਜੰਗ ਲਗਾਤਾਰ 17ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਦੋਵੇਂ ਦੇਸ਼ ਇੱਕ ਦੂਜੇ ਅੱਗੇ ਝੁਕਣ ਲਈ ਤਿਆਰ ਨਹੀਂ ਹਨ। ਰੂਸ ਕੀਵ ‘ਤੇ ਵਾਰ ਵਾਰ ਹਮਲੇ ਕਰ ਰਿਹਾ ਹੈ, ਜਿਸਦੇ ਚੱਲਦੇ ਕੀਵ ਸ਼ਹਿਰ ਨੂੰ ਕਾਫੀ ਨੁਕਸਾਨ ਹੋਇਆ ਹੈ | ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ‘ਤੇ ਕਬਜ਼ਾ ਨਾ ਕੀਤੇ ਜਾਣ ‘ਤੇ 8 ਫ਼ੌਜੀ ਕਮਾਂਡਰਾਂ ਨੂੰ ਬਰਖਾਸਤ ਕਰ ਦਿੱਤਾ ਹੈ।

ਯੂਕਰੇਨ (Ukraine)ਦੀ ਸੁਰੱਖਿਆ ਪ੍ਰੀਸ਼ਦ ਦੇ ਅਨੁਸਾਰ ਇਹ ਸਾਰੇ ਕਮਾਂਡਰ ਯੂਕਰੇਨ ਦੇ ਪੂਰਬੀ ਅਤੇ ਦੱਖਣੀ ਮੋਰਚਿਆਂ ‘ਤੇ ਤਾਇਨਾਤ ਸਨ।ਯੂਕਰੇਨੀ ਫੌਜ ਦੇ ਰੂਸੀ ਫੌਜ ਦੇ ਸਖਤ ਵਿਰੋਧ ਤੋਂ ਬਾਅਦ ਰੂਸ ਨੂੰ ਆਪਣੀ ਯੋਜਨਾ ਬਦਲਣੀ ਪਈ। ਕੌਂਸਲ ਦੇ ਪ੍ਰਧਾਨ ਓਲੇਕਸੀ ਡਾਲਿਨੋਵ ਨੇ ਕਿਹਾ ਕਿ ਰੂਸ ਨੂੰ ਭਰੋਸਾ ਸੀ ਕਿ ਉਹ ਦੋ-ਤਿੰਨ ਦਿਨਾਂ ‘ਚ ਯੂਕਰੇਨ ਨੂੰ ਜਿੱਤ ਲਵੇਗਾ। ਪਰ ਅਜਿਹਾ ਨਹੀਂ ਹੋਇਆ। ਇਹੀ ਕਾਰਨ ਹੈ ਕਿ ਰੂਸ ਨੇ ਇਕ ਵਾਰ ਫਿਰ ਯੂਕਰੇਨ ਦੇ ਪੱਛਮੀ ਖੇਤਰਾਂ ‘ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।

Exit mobile version