July 7, 2024 5:03 am
ਵਲਾਦਿਮੀਰ ਪੁਤਿਨ

ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਪੂਰਬੀ ਯੂਕਰੇਨ ਨੂੰ ਵੱਖਰੇ ਦੇਸ਼ ਦੀ ਦਿੱਤੀ ਮਾਨਤਾ

ਚੰਡੀਗੜ੍ਹ 22 ਫਰਵਰੀ 2022: ਰੂਸ ਅਤੇ ਯੂਕਰੇਨ ਵਿਚਕਾਰ ਸਥਿਤੀ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ ਅਤੇ ਤਣਾਅ ਲਗਾਤਾਰ ਵੱਧ ਰਿਹਾ ਹੈ ਜਿਸਦੇ ਚੱਲਦੇ ਕਈ ਦੇਸ਼ਾਂ ਵਲੋਂ ਚਿੰਤਾ ਜਤਾਈ ਜਾ ਰਹੀ ਹੈ | ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸੋਮਵਾਰ ਅੱਧੀ ਰਾਤ ਤੋਂ ਬਾਅਦ ਰਾਸ਼ਟਰ ਦੇ ਨਾਂ ਸੰਬੋਧਨ ਕੀਤਾ ਅਤੇ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਪੂਰਬੀ ਯੂਕ੍ਰੇਨ ਨੂੰ ਵੱਖਰੇ ਦੇਸ਼ ਦੀ ਮਾਨਤਾ ਦੇ ਦਿੱਤੀ ਤੇ ਇਸ ਸਬੰਧੀ ਆਰਡਰ ’ਤੇ ਦਸਤਖਤ ਵੀ ਕਰ ਦਿੱਤੇ।ਇਸਦੇ ਨਾਲ ਹੀ ਪੁਤਿਨ ਨੇ ਲੁਹਾਂਸਕ ਅਤੇ ਡੋਨੇਸਕ ਦੇ ਵਿਦਰੋਹੀਆਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਪੁਤਿਨ ਦੇ ਇਸ ਐਲਾਨ ਦੇ ਨਾਲ ਹੀ ਲੁਹਾਂਸਕ ਅਤੇ ਡੋਨੇਸਕ ਦੇ ਲੋਕਾਂ ਨੇ ਖੂਬ ਜਸ਼ਨ ਮਨਾਇਆ।

ਜਿਕਰਯੋਗ ਹੈ ਕਿ ਲੁਹਾਂਸਕ ਅਤੇ ਡੋਨੇਸਕ ਪੂਰਬੀ ਯੂਕ੍ਰੇਨ ‘ਚ ਹੀ ਹਨ। ਇਸ ਦੌਰਾਨ ਪੁਤਿਨ ਨੇ ਕਿਹਾ ਕਿ ਡੋਨਬਾਸ ‘ਚ ਹਾਲਾਤ ਬਹੁਤ ਗੰਭੀਰ ਹਨ। ਪੁਤਿਨ ਨੇ ਕਿਹਾ ਕਿ ਡੋਨਬਾਸ ਰੂਸ ਦੇ ਇਤਿਹਾਸ ਨਾਲ ਜੁੜਿਆ ਇਲਾਕਾ ਹੈ। ਸਾਨੂੰ ਇਤਿਹਾਸ ਨੂੰ ਜਾਨਣਾ ਚਾਹੀਦਾ ਹੈ। ਯੂਕ੍ਰੇਨ ਸਾਡਾ ਪੁਰਾਣਾ ਸਾਥੀ ਹੈ। ਅਸੀਂ ਯੂਕ੍ਰੇਨ ਨੂੰ ਸਾਮਵਾਦ ਦੀ ਸੱਚਾਈ ਵਿਖਾਉਣ ਲਈ ਤਿਆਰ ਹਾਂ। ਰੂਸ ਦੀ ਸੰਸਦ ਕੋਲ ਸਾਰੇ ਅਧਿਕਾਰ ਹਨ।

ਉਨ੍ਹਾਂ ਕਿਹਾ ਕਿ 1991 ਤੋਂ 2013 ਤਕ ਰੂਸ ਨੇ ਯੂਕ੍ਰੇਨ ਦੀ ਮਦਦ ਕੀਤੀ। ਸੋਵੀਅਤ ਸੰਘ ਦੇ ਸਾਰੇ ਰਾਜਾਂ ਨੂੰ ਆਜ਼ਾਦ ਹੋਣ ਦਾ ਅਧਿਕਾਰ ਹੈ। ਯੂਕ੍ਰੇਨ ਨੇ ਉੱਥੋਂ ਦੇ ਲੋਕਾਂ ਲਈ ਕੁਝ ਨਹੀਂ ਕੀਤਾ। ਹੁਣ ਤੱਕ ਸਥਿਰ ਸਰਕਾਰ ਤੱਕ ਨਹੀਂ ਬਣ ਸਕੀ। ਆਧੁਨਿਕ ਯੂਕ੍ਰੇਨ ਨੂੰ ਰੂਸ ਨੇ ਹੀ ਬਣਾਇਆ ਹੈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਯੂਕ੍ਰੇਨ ਦੇ ਰਾਸ਼ਟਰਪਤੀ ਜੇਲੇਂਸਕੀ ਜਲਦੀ ਹੀ ਦੇਸ਼ ਛੱਡ ਸਕਦੇ ਹਨ । ਪੁਤਿਨ ਨੇ ਕਿਹਾ ਕਿ ਯੂਕ੍ਰੇਨ ਦੇ ਕੋਲ ਪ੍ਰਮਾਣੂ ਬੰਬ ਹੈ। ਜੇਕਰ ਯੂਕ੍ਰੇਨ ਨੇ ਰੂਸ ’ਤੇ ਹਮਲਾ ਕੀਤਾ ਤਾਂ ਉਸਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਹਮੇਸ਼ਾ ਹੀ ਰੂਸ ਨੂੰ ਮਜ਼ਬੂਤ ਨਹੀਂ ਵੇਖਣਾ ਚਾਹੁੰਦਾ, ਇਸ ਲਈ ਹੀ ਉਹ ਯੂਕ੍ਰੇਨ ਨੂੰ ਭੜਕਾ ਰਿਹਾ ਹੈ ਅਤੇ ਉਸਦੀ ਹਥਿਆਰਾਂ ਨਾਲ ਮਦਦ ਕਰ ਰਿਹਾ ਹੈ।