July 2, 2024 9:35 pm
Russia and Belarus

ਪੈਰਾ ਉਲੰਪਿਕ 2022 ਲਈ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ‘ਤੇ ਲਗਾਈ ਪਾਬੰਦੀ

ਚੀਨ ਦੀ ਰਾਜਧਾਨੀ ਬੀਜਿੰਗ ‘ਚ ਹੋਣ ਵਾਲੇ ਪੈਰਾ ਉਲੰਪਿਕ 2022 ‘ਚ ਰੂਸ ਅਤੇ ਬੇਲਾਰੂਸ ( Russia and Belarus) ਦੇ ਖਿਡਾਰੀ ਹਿੱਸਾ ਨਹੀਂ ਲੈ ਸਕਣਗੇ। ਅੰਤਰਰਾਸ਼ਟਰੀ ਪੈਰਾ ਉਲੰਪਿਕ ਕਮੇਟੀ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਇਸ ਤੋਂ ਪਹਿਲਾਂ, ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਵਿਰੋਧ ਕਰਦੇ ਹੋਏ ਅੰਤਰਰਾਸ਼ਟਰੀ ਫੁੱਟਬਾਲ ਗਵਰਨਿੰਗ ਬਾਡੀ ਫ਼ੀਫ਼ਾ ਨੇ ਅਤੇ ਯੂਰਪ ਦੀ ਗਵਰਨਿੰਗ ਬਾਡੀ ਯੂਏਫ਼ਾ ਨੇ ਰੂਸ ਦੇ ਫੁੱਟਬਾਲ ਕਲੱਬਾਂ ਅਤੇ ਰਾਸ਼ਟਰੀ ਟੀਮ ਨੂੰ ਸਾਰੇ ਮੁਕਾਬਲਿਆਂ ਤੋਂ ਮੁਅੱਤਲ ਕਰ ਦਿੱਤਾ ਹੈ।

ਫ਼ੀਫ਼ਾ ਵੱਲੋਂ ਇਹ ਕਦਮ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਅੰਤਰਰਾਸ਼ਟਰੀ ਖੇਡ ਮਹਾਸੰਘ ਵੱਲੋਂ ਰੂਸ ਅਤੇ ਬੇਲਾਰੂਸ (Russia and Belarus) ਦੇ ਖਿਡਾਰੀਆਂ ‘ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕੀਤੇ ਜਾਣ ਤੋਂ ਬਾਅਦ ਚੁੱਕਿਆ ਗਿਆ ਹੈ।

ਫ਼ੀਫ਼ਾ ਦੇ ਇਸ ਫੈਸਲੇ ਦਾ ਅਸਰ ਇਹ ਹੋਵੇਗਾ ਕਿ ਰੂਸ ਦੀ ਪੁਰਸ਼ ਟੀਮ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਦੇ ਆਪਣੇ ਪਲੇਅ ਆਫ਼ ਮੈਚ ਨਹੀਂ ਖੇਡ ਸਕੇਗੀ। ਇਸਦੇ ਨਾਲ ਹੀ, ਆਉਣ ਵਾਲੇ ਮਹੀਨਿਆਂ ‘ਚ ਹੋਣ ਵਾਲੀ ਸਮਰ-ਯੂਰਪੀਅਨ ਚੈਂਪੀਅਨਸ਼ਿਪ ਲਈ ਮਹਿਲਾ ਟੀਮ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।