Russia-Ukraine War

Russia-Ukraine War: ਅੱਜ ਤੁਰਕੀ ‘ਚ ਹੋਵੇਗੀ ਯੂਕਰੇਨ-ਰੂਸ ਵਿਚਾਲੇ ਅਗਲੇ ਦੌਰ ਦੀ ਗੱਲਬਾਤ

ਚੰਡੀਗੜ੍ਹ 28 ਮਾਰਚ 2022: ਯੂਕਰੇਨ ਅਤੇ ਰੂਸ ਵਿਚਾਲੇ ਅਗਲੇ ਦੌਰ ਦੀ ਗੱਲਬਾਤ ਅੱਜ ਯਾਨੀ 28 ਤੋਂ 30 ਮਾਰਚ ਤੱਕ ਤੁਰਕੀ ‘ਚ ਹੋਵੇਗੀ ਇਸਦੀ ਜਾਣਕਾਰੀ ਯੂਕਰੇਨ (Ukraine) ਦੇ ਸੰਸਦ ਮੈਂਬਰ ਅਤੇ ਵਾਰਤਾਕਾਰ ਸਮੂਹ ਦੇ ਮੈਂਬਰ ਡੇਵਿਡ ਅਰਖਾਮੀਆ ਨੇ ਦਿੱਤੀ । ਰੂਸ ਅਤੇ ਯੂਕਰੇਨ (Russia and Ukraine) ਵਿਚਾਲੇ ਜੰਗ ਲਗਾਤਾਰ 33ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਜੰਗ ਨੂੰ ਖਤਮ ਕਰਨ ਲਈ ਕਈ ਦੇਸ਼ਾਂ ਦੀ ਵਿਚੋਲਗੀ ਦੇ ਬਾਵਜੂਦ ਦੋਹਾਂ ‘ਚੋਂ ਕੋਈ ਵੀ ਦੇਸ਼ ਝੁਕਣ ਨੂੰ ਤਿਆਰ ਨਹੀਂ ਹੈ। ਇਸ ਜੰਗ ‘ਚ ਯੂਕਰੇਨ ਨੂੰ ਕਾਫੀ ਨੁਕਸਾਨ ਹੋਇਆ ਹੈ।ਇਸ ਦੌਰਾਨ ਯੂਕਰੇਨ ਨੇ ਰੂਸ ਦੇ ਸਾਹਮਣੇ ਕੁਝ ਸ਼ਰਤਾਂ ਰੱਖੀਆਂ ਹਨ |

Scroll to Top