Kharkiv

Russia-Ukraine War: ਰੂਸ ਅਤੇ ਯੂਕਰੇਨ ਵਿਚਕਾਰ ਭਲਕੇ ਫਿਰ ਹੋਵੇਗੀ ਗੱਲਬਾਤ

ਚੰਡੀਗੜ੍ਹ 31 ਮਾਰਚ 2022: ਯੁੱਧ ਨੂੰ ਲੈ ਕੇ ਰੂਸ (Russia) ਤੇ ਯੂਕਰੇਨ ਵਿਚਕਾਰ ਕੱਲ੍ਹ ਗੱਲਬਾਤ ਹੋਣ ਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਗੱਲਬਾਤ ਕਰਨ ਵਾਲੇ ਪ੍ਰਤੀਨਿਧੀ ਮੰਡਲ ਦੇ ਮੁਖੀ ਡੇਵਿਡ ਅਰਖਾਮੀਆ ਮੁਤਾਬਕ ਰੂਸ ਨਾਲ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਫਿਰ ਤੋਂ ਗੱਲਬਾਤ ਹੋਵੇਗੀ। ਮੰਗਲਵਾਰ ਨੂੰ ਦੋਹਾਂ ਦੇਸ਼ਾਂ ਦੇ ਵਾਰਤਾਕਾਰ ਇਸਤਾਂਬੁਲ ‘ਚ ਮਿਲੇ।

ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਰੂਸ ਨੇ ਪਹਿਲੀ ਵਾਰ ਯੂਕਰੇਨ (Ukraine) ‘ਤੇ ਹਮਲਾ ਕੀਤਾ ਸੀ ਅਤੇ ਉਦੋਂ ਤੋਂ ਇਹ ਸਿਲਸਿਲਾ ਜਾਰੀ ਹੈ। ਹੁਣ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਮਾਸਕੋ ਵਾਲੇ ਪਾਸੇ ਤੋਂ ਜੰਗਬੰਦੀ ਦੀ ਕੋਈ ਗੱਲ ਨਹੀਂ ਹੋ ਰਹੀ ਹੈ। ਹਾਲਾਂਕਿ ਦੋਵਾਂ ਧਿਰਾਂ ਵਿਚਾਲੇ ਕਈ ਦੌਰ ‘ਚ ਗੱਲਬਾਤ ਹੋਈ ਹੈ।

Scroll to Top