ਰੂਸ-ਯੂਕਰੇਨ ਜੰਗ

ਰੂਸ-ਯੂਕਰੇਨ ਜੰਗ : ਯੂਕਰੇਨ ਦੇ ਰਾਸ਼ਟਰਪਤੀ ਭਵਨ ਦੇ ਕੋਲ ਡਿੱਗਿਆ ਰੂਸੀ ਰਾਕੇਟ

ਯੂਕਰੇਨ ਦੇ ਰਾਸ਼ਟਰਪਤੀ ਭਵਨ ਦੇ ਕੋਲ ਰੂਸੀ ਰਾਕੇਟ ਡਿੱਗਿਆ ਹੈ। ਰੂਸੀ ਸੈਨਾ ਕੀਵ ਤੋ ਸਿਰਫ 13 ਕਿਲੋਮੀਟਰ ਦੂਰ ਹੈ ।

ਚੰਡੀਗੜ੍ਹ 05 ਮਾਰਚ 2022: ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਦਿਨੋਂ ਦਿਨ ਭਿਆਨਕ ਨਤੀਜੇ ਆ ਰਹੇ ਹਨ | ਇਸ ਦੌਰਾਨ ਰੂਸੀ ਬਲਾਂ ਨੇ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਖਬਰ ਆ ਰਹੀ ਹੈ ਕਿ ਅੱਜ ਯੂਕਰੇਨ ਦੇ ਰਾਸ਼ਟਰਪਤੀ ਭਵਨ ਦੇ ਕੋਲ ਰੂਸੀ ਰਾਕੇਟ ਡਿੱਗਿਆ ਹੈ।

ਕੀਵ ਨੂੰ ਰੂਸੀ ਸੈਨਾ ਨੇ ਤਿੰਨ ਤਰਫੋਂ ਘੇਰਿਆ ਹੋਇਆ ਹੈ ਤੇ ਰੂਸ ਵੱਲੋਂ ਕੀਵ ਤੇ ਲਗਤਾਰ ਜਬਰਦਸਤ ਫਾਇਰਿੰਗ ਹੋ ਰਹੀ ਹੈ। ਜਾਣਕਾਰੀ ਅਨੁਸਾਰ ਯੂਕਰੇਨ ਨੇ ਜਰਮਨੀ ਤੋਂ ਟੈਂਕ , ਲੜਾਕੂ ਹੈਲੀਕਾਪਟਰ ਮੰਗੇ ਹਨ। ਰੂਸੀ ਸੈਨਾ ਕੀਵ ਤੋ ਸਿਰਫ 13 ਕਿਲੋਮੀਟਰ ਦੂਰ ਹੈ । ਇਸ ਦੌਰਾਨ ਵਿਦੇਸ਼ ਮੰਤਰਾਲੇ ਮੁਤਾਬਕ 20,000 ਤੋ ਵੱਧ ਭਾਰਤੀ ਯੂਕਰੇਨ ਤੋ ਭਾਰਤ ਵਾਪਸ ਪਰਤ ਚੁੱਕੇ ਹਨ |

ਇਹ ਵੀ ਪੜ੍ਹੋ…..

         ਯੂਕਰੇਨ (Ukraine) ਤੋਂ 225 ਵਿਦਿਆਰਥੀ ਸੁਰੱਖਿਅਤ ਵਾਪਸ ਪਰਤੇ 

ਰੂਸ-ਯੂਕਰੇਨ ਜੰਗ

ਯੂਕਰੇਨ (Ukraine) ਤੋਂ ਹੁਣ ਤੱਕ 225 ਵਿਦਿਆਰਥੀ ਸੁਰੱਖਿਅਤ ਪੰਜਾਬ ਪਰਤ ਚੁੱਕੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨਿਰੁਧ ਤਿਵਾੜੀ (Anirudh Tewari)  ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਯੂਕਰੇਨ (Ukraine) ਵਿੱਚ ਫਸੇ ਬਾਕੀ ਵਿਦਿਆਰਥੀਆਂ ਅਤੇ ਹੋਰਨਾਂ ਵਿਅਕਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਸਬੰਧਤ ਅਧਿਕਾਰੀਆਂ ਤੱਕ ਯਕੀਨੀ ਬਣਾਉਣ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੀ ਘੜੀ ‘ਚ ਦੁਖੀ ਪਰਿਵਾਰਾਂ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ।

 

Scroll to Top