Site icon TheUnmute.com

ਰੂਸ-ਯੂਕਰੇਨ ਜੰਗ: ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਚ ਕੀਤੇ ਜ਼ੋਰਦਾਰ ਹਮਲੇ

ਕੀਵ

ਚੰਡੀਗੜ੍ਹ 02 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਸੱਤਵਾਂ ਦਿਨ ਹੈ। ਰੂਸ ਦੇ ਲਗਾਤਾਰ ਹਮਲੇ ਕਾਰਨ ਯੂਕਰੇਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਰੂਸੀ ਹਮਲਿਆਂ ਦੇ ਵਿਚਕਾਰ ਅਮਰੀਕੀ ਸੰਸਦ ‘ਚ ‘ਸਟੇਟ ਆਫ ਦ ਯੂਨੀਅਨ’ ਨੂੰ ਸੰਬੋਧਨ ਕੀਤਾ। ਆਪਣੇ ਸਟੇਟ ਆਫ ਦ ਯੂਨੀਅਨ ਸੰਬੋਧਨ ਦੌਰਾਨ  ਬਿਡੇਨ ਨੇ ਕਿਹਾ ਕਿ ਅਮਰੀਕਾ ਯੂਕਰੇਨ ਦੇ ਨਾਲ ਖੜ੍ਹਾ ਹੈ। ਸੰਯੁਕਤ ਰਾਜ ਅਤੇ ਸਾਡੇ ਸਹਿਯੋਗੀ ਸਮੂਹਿਕ ਤਾਕਤ ਨਾਲ ਨਾਟੋ ਖੇਤਰ ਦੇ ਹਰ ਇੰਚ ਦੀ ਰੱਖਿਆ ਕਰਨਗੇ। ਬਿਡੇਨ ਨੇ ਯੂਕਰੇਨ ਲਈ 100 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ ਹੈ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਦੇ ਲੋਕ ਹਿੰਮਤ ਨਾਲ ਲੜ ਰਹੇ ਹਨ। ਪੁਤਿਨ ਨੂੰ ਜੰਗ ਦੇ ਮੈਦਾਨ ‘ਤੇ ਫਾਇਦਾ ਹੋ ਸਕਦਾ ਹੈ, ਪਰ ਇਹ ਲੰਬੇ ਸਮੇਂ ਲਈ ਉਸ ਨੂੰ ਇਹ ਮਹਿੰਗਾ ਪਵੇਗਾ. ਦਰਅਸਲ, ਜੰਗ ਦੇ ਛੇਵੇਂ ਦਿਨ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਚ ਜ਼ੋਰਦਾਰ ਹਮਲੇ ਕੀਤੇ।ਇਸ ਦੌਰਾਨ ਬੀਤੇ ਦਿਨ ਖਾਰਕਿਵ ‘ਚ ਰੂਸੀ ਹਮਲੇ ਦਾ ਸ਼ਿਕਾਰ ਹੋਏ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮੌਤ ਹੋ ਗਈ ਹੈ।

Exit mobile version