ਚੰਡੀਗੜ੍ਹ 02 ਮਾਰਚ 2022: ਰੂਸ ਅਤੇ ਯੂਕਰੇਨ ਵਿਚਾਲੇ ਜੰਗ 7ਵੇਂ ਦਿਨ ਵੀ ਜਾਰੀ ਹੈ | ਇਸਦੇ ਨਾਲ ਹੀ ਰੂਸ ਨੇ ਯੂਕਰੇਨ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ । ਇਸ ਦੌਰਾਨ ਖਾਰਕਿਵ ‘ਚ ਧਮਾਕਿਆਂ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਹਨ। ਰੂਸੀ ਫੌਜੀ ਕਾਫਲੇ, 64 ਕਿਲੋਮੀਟਰ ਲੰਬੇ ਕੀਵ ਦੇ ਬਾਹਰ ਕਬਜ਼ਾ ਕੀਤਾ ਹੋਇਆ ਹੈ | ਇਸ ਦੇ ਨਾਲ ਹੀ ਦੱਖਣ-ਪੂਰਬ ਤੋਂ ਇੱਕ ਹੋਰ ਫ਼ੌਜੀ ਕਾਫ਼ਲੇ ਦੇ ਵਧਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇਸ ਦੌਰਾਨ ਖ਼ਬਰ ਹੈ ਕਿ ਯੂਕਰੇਨ ਦੇ ਆਮ ਲੋਕਾਂ ਦੀ ਰੂਸੀ ਫੌਜ ਨਾਲ ਝੜਪ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਕੀਵ ‘ਚ ਅਲਰਟ ਸਾਇਰਨ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ।
ਇਸਦੇ ਨਾਲ ਹੀ ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਇੱਥੇ ਰੂਸ ਨੇ ਆਪਣੇ ਹਵਾਈ ਫੌਜੀਆਂ (ਏਅਰਟ੍ਰੋਪਰਜ਼) ਨੂੰ ਉਤਾਰਿਆ ਹੈ। ਇਨ੍ਹਾਂ ਹਵਾਈ ਫੌਜੀਆਂ (ਏਅਰਟ੍ਰੋਪਰਜ਼) ਨੇ ਹਸਪਤਾਲ ‘ਤੇ ਹਮਲਾ ਕੀਤਾ ਹੈ। ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈ. ਐੱਸ. ਐੱਸ. ਐੱਫ.) ਨੇ ਯੂਕਰੇਨ ‘ਤੇ ਹਮਲੇ ਕਾਰਨ ਰੂਸ ਅਤੇ ਬੇਲਾਰੂਸ ਦੇ ਨਿਸ਼ਾਨੇਬਾਜ਼ਾਂ ‘ਤੇ ਸਾਰੇ ਮੁਕਾਬਲਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਮਿਸਰ ਦੇ ਕਾਹਿਰਾ ‘ਚ ਚੱਲ ਰਹੇ ਵਿਸ਼ਵ ਕੱਪ ਦੌਰਾਨ ਆਇਆ ਹੈ, ਜਿੱਥੇ ਰੂਸੀ ਨਿਸ਼ਾਨੇਬਾਜ਼ ਮੰਗਲਵਾਰ ਤੱਕ ਮੁਕਾਬਲਾ ਕਰ ਰਹੇ ਸਨ।