ਖਾਰਕੀਵ

ਰੂਸ-ਯੂਕਰੇਨ ਜੰਗ: ਰੂਸ ਨੇ ਯੂਕਰੇਨ ਦੇ ਖਾਰਕੀਵ ‘ਚ ਛੇ ਘੰਟਿਆਂ ਲਈ ਰੋਕੇ ਹਮਲੇ

ਚੰਡੀਗੜ੍ਹ 03 ਮਾਰਚ 2022: ਰੂਸ ਦਾ ਯੂਕਰੇਨ ‘ਤੇ ਲਗਾਤਾਰ ਹਮਲੇ ਜਾਰੀ ਹਨ | ਜਿਸਦੇ ਚੱਲਦੇ ਹਰ ਪਾਸੇ ਤਬਾਹੀ ਮਚੀ ਹੋਈ ਹੈ। ਕੇਂਦਰ ਸਰਕਾਰ ਪਿਛਲੇ ਕਈ ਦਿਨਾਂ ਤੋਂ ਯੂਕਰੇਨ ‘ਚ ਫਸੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢ ਰਹੀ ਹੈ। ਇਸ ਦੌਰਾਨ ਰੂਸ ਨੇ ਬੁੱਧਵਾਰ ਨੂੰ ਖਾਰਕੀਵ ਸ਼ਹਿਰ ‘ਤੇ ਆਪਣੇ ਹਮਲੇ ਨੂੰ ਕਰੀਬ ਛੇ ਘੰਟਿਆਂ ਲਈ ਰੋਕ ਦਿੱਤਾ।

ਪੁਤਿਨ ਨਾਲ ਗੱਲਬਾਤ ਤੋਂ ਪਹਿਲਾਂ ਮੋਦੀ ਨੇ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਵੀ ਕੀਤੀ। ਬੈਠਕ ‘ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਤੋਂ ਇਲਾਵਾ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਦੂਜੇ ਪਾਸੇ ਸੂਤਰਾਂ ਦੇ ਮੁਤਾਬਕ ਯੂਕਰੇਨ ‘ਚ ਫਸੇ 798 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦੇ ਚਾਰ ਜਹਾਜ਼ ਰੋਮਾਨੀਆ ਦੀ ਰਾਜਧਾਨੀ ਬੁਖਾਰੇਸਟ, ਹੰਗਰੀ ਦੀ ਰਾਜਧਾਨੀ ਬੁਡਾਪੇਸਟ ਅਤੇ ਪੋਲਿਸ਼ ਸ਼ਹਿਰ ਜ਼ੇਜ਼ਾਵ ਤੋਂ ਵੀਰਵਾਰ ਨੂੰ ਹਿੰਡਨ ਏਅਰ ਫੋਰਸ ਬੇਸ ਪਹੁੰਚੇ। ਰੂਸ ਵੱਲੋਂ ਯੂਕਰੇਨ ਦੇ ਗੁਆਂਢੀ ਦੇਸ਼ਾਂ ਰੋਮਾਨੀਆ, ਹੰਗਰੀ ਅਤੇ ਪੋਲੈਂਡ ਰਾਹੀਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਭਾਰਤ ਯੁੱਧਗ੍ਰਸਤ ਦੇਸ਼ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਭੇਜ ਰਿਹਾ ਹੈ।

ਖਾਰਕੀਵ

Scroll to Top