ਰੂਸ-ਯੂਕਰੇਨ ਜੰਗ

ਰੂਸ-ਯੂਕਰੇਨ ਜੰਗ : ਰੂਸ ਨੇ ਫੇਸਬੁੱਕ ਅਤੇ ਟਵੀਟਰ ‘ਤੇ ਲਗਾਈ ਪਾਬੰਦੀ

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਚੱਲਦੇ ਪੁਤਿਨ ਵਲੋਂ ਸੋਸ਼ਲ ਮੀਡੀਆ ‘ਤੇ ਵੀ ਲਗਾਮ ਕੱਸ ਰਹੇ ਹਨ। ਰੂਸ ਨੇ ਫੇਸਬੁੱਕ ਅਤੇ ਟਵੀਟਰ ‘ਤੇ ਲਗਾਈ ਪਾਬੰਦੀ ਲਗਾ ਦਿੱਤੀ ਹੈ |

ਚੰਡੀਗੜ੍ਹ 05 ਮਾਰਚ 2022: ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਦਿਨੋਂ ਦਿਨ ਭਿਆਨਕ ਨਤੀਜੇ ਆ ਰਹੇ ਹਨ | ਇਸ ਦੌਰਾਨ ਰੂਸੀ ਬਲਾਂ ਨੇ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਕਬਜ਼ਾ ਕਰਨ ਦਾ ਦਾਅਵਾ ਕੀਤਾ ਹੈ। ਰੂਸ ਨੇ ਫੇਸਬੁੱਕ ਅਤੇ ਟਵੀਟਰ ‘ਤੇ ਲਗਾਈ ਪਾਬੰਦੀ ਲਗਾਈ ਹੈ, ਦੂਜੇ ਪਾਸੇ ਮਾਈਕ੍ਰੋਸਾਫਟ ਰੂਸ ‘ਚ ਆਪਣੀ ਕੰਪਨੀ ਦੇ ਉਤਪਾਦਾਂ ਅਤੇ ਸੇਵਾਵਾਂ ਦੀਆਂ ਸਾਰੀਆਂ ਨਵੀਆਂ ਵਿਕਰੀਆਂ ਨੂੰ ਮੁਅੱਤਲ ਕਰ ਦੇਵੇਗਾ। ਇਸ ਤੋਂ ਪਹਿਲਾਂ ਐਪਲ ਨੇ ਰੂਸ ‘ਚ ਆਪਣੇ ਸਾਰੇ ਉਤਪਾਦਾਂ ‘ਤੇ ਪਾਬੰਦੀ ਲਗਾ ਦਿੱਤੀ ਹੈ।

ਰੂਸ-ਯੂਕਰੇਨ

ਰੂਸੀ ਫੌਜ ਨੇ ਵੀ ਹਮਲਾ ਕਰਕੇ ਜ਼ਪੋਰਿਜ਼ੀਆ ਸਥਿਤ ਪਰਮਾਣੂ ਪਲਾਂਟ ‘ਤੇ ਕਬਜ਼ਾ ਕਰ ਲਿਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਪਲਾਂਟ ਹੈ। ਯੂਕਰੇਨ ਦੀ 25 ਤੋਂ 30 ਫੀਸਦੀ ਪਰਮਾਣੂ ਊਰਜਾ ਇਸ ਪਰਮਾਣੂ ਪਲਾਂਟ ਤੋਂ ਸਪਲਾਈ ਹੁੰਦੀ ਹੈ। ਦੂਜੇ ਪਾਸੇ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਯੂਕਰੇਨ ‘ਚ ਰੂਸ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਦੀ ਜਾਂਚ ਲਈ ਇੱਕ ਸੁਤੰਤਰ ਕਮਿਸ਼ਨ ਦੇ ਗਠਨ ‘ਤੇ ਵੋਟਿੰਗ ਕੀਤੀ। ਭਾਰਤ ਇੱਥੇ ਵੀ ਵੋਟਿੰਗ ਤੋਂ ਦੂਰ ਰਿਹਾ।

 

ਇਹ ਵੀ ਪੜ੍ਹੋ….

                               ਰੂਸ ਨੇ ਵੀ ਟਵਿਟਰ ‘ਤੇ ਲਗਾਈ ਪਾਬੰਦੀ |

ਰੂਸ-ਯੂਕਰੇਨ ਜੰਗ

 

ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਚੱਲਦੇ ਪੁਤਿਨ ਵਲੋਂ ਸੋਸ਼ਲ ਮੀਡੀਆ ‘ਤੇ ਵੀ ਲਗਾਮ ਕੱਸ ਰਹੇ ਹਨ। ਇਸਦੇ ਚੱਲਦੇ ਰੂਸ ਨੇ ਫੇਸਬੁੱਕ ‘ਤੇ ਪਾਬੰਦੀ ਲਗਾ ਦਿੱਤੀ ਹੈ |

                                 ਰੂਸ ਨੇ ਫੇਸਬੁੱਕ ‘ਤੇ ਪਾਬੰਦੀ ਲਗਾ ਦਿੱਤੀ ਹੈ|

ਰੂਸ-ਯੂਕਰੇਨ ਜੰਗ

ਰੂਸ ਵਲੋਂ ਟਵਿਟਰ ਦੇ ਨਾਲ-ਨਾਲ ਫੇਸਬੁੱਕ ‘ਤੇ ਪਾਬੰਦੀ ਲਗਾ ਦਿੱਤੀ ਹੈ। ਰੂਸੀ ਸਰਕਾਰ ਦੀ ਸੈਂਸਰਸ਼ਿਪ ਏਜੰਸੀ ਰੋਸਕੋਮਨਾਡਜ਼ੋਰ ਨੇ ਪਾਬੰਦੀ ਦੇ ਕਾਰਨ ਵਜੋਂ ਫੇਸਬੁੱਕ ਦੇ “ਰੂਸੀ ਰਾਜ ਮੀਡੀਆ ਸਮੂਹਾਂ ਦੇ ਵਿਰੁੱਧ ਵਿਤਕਰੇ” ਦਾ ਹਵਾਲਾ ਦਿੱਤਾ।

Scroll to Top