Russia-Ukraine War

Russia-Ukraine War: ਜੇਕਰ ਰੂਸ ਸਾਡੇ ਦੇਸ਼ ਤੋਂ ਬਾਹਰ ਨਹੀਂ ਜਾਂਦਾ ਤਾਂ ਤੀਜਾ ਵਿਸ਼ਵ ਯੁੱਧ ਤੈਅ ਹੈ : ਜ਼ੇਲੇਨਸਕੀ

ਚੰਡੀਗੜ੍ਹ 28 ਮਾਰਚ 2022: ਰੂਸ ਅਤੇ ਯੂਕਰੇਨ (Russia and Ukraine) ਵਿਚਾਲੇ ਜੰਗ ਲਗਾਤਾਰ 33ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਜੰਗ ਨੂੰ ਖਤਮ ਕਰਨ ਲਈ ਕਈ ਦੇਸ਼ਾਂ ਦੀ ਵਿਚੋਲਗੀ ਦੇ ਬਾਵਜੂਦ ਦੋਹਾਂ ‘ਚੋਂ ਕੋਈ ਵੀ ਦੇਸ਼ ਝੁਕਣ ਨੂੰ ਤਿਆਰ ਨਹੀਂ ਹੈ। ਇਸ ਦੌਰਾਨ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਐਤਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਟੈਲੀਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੇ ਯੂਕਰੇਨ ‘ਚ ਜੰਗਬੰਦੀ ਦੀ ਮੰਗ ਕੀਤੀ। ਇਸ ਦੌਰਾਨ ਰੂਸ (Russia) ਨਾਲ ਗੱਲਬਾਤ ਕਰ ਰਹੇ ਯੂਕਰੇਨ ਦੇ ਵਫਦ ਦੇ ਇਕ ਮੈਂਬਰ ਨੇ ਐਤਵਾਰ ਨੂੰ ਕਿਹਾ ਕਿ ਦੋਹਾਂ ਪੱਖਾਂ ਨੇ ਅੱਜ ਆਹਮੋ-ਸਾਹਮਣੇ ਮਿਲਣ ਦਾ ਫੈਸਲਾ ਕੀਤਾ ਹੈ।

ਜਿਕਰਯੋਗ ਹੈ ਕਿ ਰੂਸ-ਯੂਕਰੇਨ ਜੰਗ (Russia-Ukraine War) ‘ਚ ਹੁਣ ਤੱਕ 143 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 216 ਬੱਚੇ ਜ਼ਖ਼ਮੀ ਹੋਏ ਹਨ।ਇਸਦੇ ਨਾਲ ਹੀ ਜ਼ੇਲੇਂਸਕੀ ਨੇ ਕਿਹਾ ਕਿ ਜੇਕਰ ਰੂਸ ਸਾਡੇ ਦੇਸ਼ ਤੋਂ ਬਾਹਰ ਨਹੀਂ ਜਾਂਦਾ ਤਾਂ ਤੀਜਾ ਵਿਸ਼ਵ ਯੁੱਧ ਤੈਅ ਹੈ। ਉਨ੍ਹਾਂ ਕਿਹਾ ਅਸੀਂ ਜਾਣਦੇ ਹਾਂ ਕਿ ਰੂਸ ਨੂੰ ਸਾਡੇ ਦੇਸ਼ ਦੇ ਖੇਤਰ ਤੋਂ ਪੂਰੀ ਤਰ੍ਹਾਂ ਬਾਹਰ ਕੱਢਣਾ ਅਸੰਭਵ ਹੋਵੇਗਾ। ਜੇ ਰੂਸ ਬਾਹਰ ਨਹੀਂ ਨਿਕਲਦਾ, ਤਾਂ ਇਹ ਤੀਜੇ ਵਿਸ਼ਵ ਯੁੱਧ ਵੱਲ ਲੈ ਜਾਣਾ ਤੈਅ ਹੈ।

ਇਸਦੇ ਨਾਲ ਹੀ ਯੂਕਰੇਨ (Ukraine)ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਇੱਕ ਰੂਸੀ ਪੱਤਰਕਾਰ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਹੈ ਕਿ ਯੂਕਰੇਨ ਰੂਸ ਦੇ ਨਾਲ ਸ਼ਾਂਤੀ ਸਮਝੌਤੇ ਦੇ ਹਿੱਸੇ ਵਜੋਂ ਇੱਕ ਨਿਰਪੱਖ ਸਥਿਤੀ ਅਪਣਾਉਣ ਬਾਰੇ ਚਰਚਾ ਕਰਨ ਲਈ ਤਿਆਰ ਹੈ ਪਰ ਦੋ ਸ਼ਰਤਾਂ ਨਾਲ। ਉਨ੍ਹਾਂ ਕਿਹਾ ਕਿ ਇਸ ਬਾਰੇ ਤੀਜੀ ਧਿਰ ਨੂੰ ਗਾਰੰਟੀ ਦੇਣੀ ਪਵੇਗੀ ਅਤੇ ਜਨਮਤ ਸੰਗ੍ਰਹਿ ਵੀ ਕਰਵਾਈ ਜਾਵੇਗੀ।

Scroll to Top