ਚੰਡੀਗੜ੍ਹ 04 ਮਾਰਚ 2022: ਕੇਂਦਰ ਸਰਕਾਰ ਰੂਸੀ ਹਮਲਿਆਂ ਦੌਰਾਨ ਯੂਕਰੇਨ ‘ਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਗੰਗਾ ਮੁਹਿੰਮ ਨੂੰ ਤੇਜ਼ ਲਿਆ ਰਹੀ ਹੈ। ਇਸਦੇ ਚੱਲਦੇ ਵੀਰਵਾਰ ਸਵੇਰੇ ਯੂਕਰੇਨ ‘ਚ ਫਸੇ 210 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦੇ ਦੋ ਸੀ-17 ਜਹਾਜ਼ ਰੋਮਾਨੀਆ ਦੇ ਬੁਕਾਰੈਸਟ ਅਤੇ ਹੰਗਰੀ ਦੇ ਬੁਡਾਪੇਸਟ ਤੋਂ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪਹੁੰਚੇ। ਭਾਰਤੀ ਵਿਦਿਆਰਥੀਆਂ ਦੀ ਵਾਪਸੀ ‘ਤੇ ਕੇਂਦਰੀ ਰਾਜ ਮੰਤਰੀ ਅਜੈ ਭੱਟ ਨੇ ਆਏ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ।
ਇਸ ਦੌਰਾਨ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਹਵਾਈ ਅੱਡੇ ‘ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉੱਤਰਾਖੰਡ ਦਾ ਵਿਦਿਆਰਥੀ ਰਿਸ਼ਭ ਕੌਸ਼ਿਕ ਆਪਣੇ ਪਾਲਤੂ ਕੁੱਤੇ ਨਾਲ ਯੂਕਰੇਨ ਤੋਂ ਭਾਰਤ ਪਰਤਿਆ। ਉਹ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਰਿਸ਼ਭ ਨੇ ਇੰਸਟਾਗ੍ਰਾਮ ‘ਤੇ ਕੁੱਤੇ ਨੂੰ ਆਪਣੇ ਨਾਲ ਭਾਰਤ ਲਿਆਉਣ ‘ਚ ਆਈਆਂ ਮੁਸ਼ਕਲਾਂ ਨੂੰ ਪੋਸਟ ਕੀਤਾ। ਉਨ੍ਹਾਂ ਨੇ ਸਰਕਾਰ ਨੂੰ ਐਨ.ਓ.ਸੀ ਦੀ ਮੰਨਜ਼ੂਰੀ ਦੇਣ ਦੀ ਅਪੀਲ ਕੀਤੀ |