June 30, 2024 9:25 am
ਯੂਕਰੇਨ

Russia-Ukraine Crisis : ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਬੱਚੀ ਯੂਕਰੇਨ ‘ਚ ਲਾ ਰਹੀ ਮਦਦ ਦੀ ਗੁਹਾਰ

ਚੰਡੀਗੜ੍ਹ, 25 ਫਰਵਰੀ 2022 : ਯੂਕਰੇਨ ਅਤੇ ਰੂਸ ਦੇ ਵਿਚਾਲੇ ਸ਼ੁਰੂ ਹੋਈ ਜੰਗ ਕਾਰਨ ਉਥੋਂ ਦੇ ਹਲਾਤ ਤਣਾਅਪੂਰਣ ਬਣੇ ਹੋਏ ਹਨ ਅਤੇ ਭਾਰਤ ਦੇ 20,000 ਦੇ ਕਰੀਬ ਬੱਚੇ ਮੈਡੀਕਲ ਦੀ ਪੜਾਈ ਲਈ ਯੂਕਰੇਨ ‘ਚ ਗਏ ਹੋਏ ਹਨ, ਜੋ ਭਾਰਤ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਾ ਰਹੇ ਹਨ | ਫਰੀਦਕੋਟ ਦੇ ਪਿੰਡ ਮਹਿਮੂਆਣਾ ਦੀ ਬੱਚੀ ਖੁਸ਼ਵਿੰਦਰ ਕੌਰ ਪਿਛਲੇ 5 ਸਾਲ ਤੋਂ ਮੈਡੀਕਲ ਦੀ ਪੜਾਈ ਲਈ ਗਈ ਹੋਈ ਹੈ | ਜੋ ਵਾਪਸ ਆਉਣ ਲਈ ਭਾਰਤ ਸਰਕਾਰ ਨੂੰ ਗੁਹਾਰ ਲਾ ਰਹੀ ਹੈ , ਉਸਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ ਉਨ੍ਹਾਂ ਨੇ ਖੁਸ਼ਵਿੰਦਰ ਦੀ ਵਾਪਸੀ ਲਈ ਟਿਕਟ ਦਾ ਪ੍ਰਬੰਧ ਵੀ ਕਰ ਦਿਤਾ ਸੀ 24 ਫਰਵਰੀ ਨੂੰ ਖੁਸ਼ਵਿੰਦਰ ਨੇ ਵਾਪਸ ਆਉਣਾ ਸੀ ਪਰ ਓਥੋਂ ਦੇ ਹਲਾਤ ਵਿਗੜਨ ਕਾਰਨ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ | ਬੱਚੀ ਦੇ ਪਿਤਾ ਨੇ ਹਲਾਤ ਖਰਾਬ ਹੋਣ ਕਰਕੇ ਹਵਾਈ ਉਡਾਣ ਬੰਦ ਕਰ ਦਿੱਤੀ ਗਈ ਜਿਸ ਨਾਲ ਸਾਰੇ ਬੱਚੇ ਉੱਥੇ ਹੋਏ ਹਨ, ਉਨ੍ਹਾਂ ਦੀ ਬੱਚੀ ਇਸ ਵੇਲੇ ਹੋਰ ਬੱਚਿਆਂ ਨਾਲ ਮੈਟਰੋ ਸਟੇਸ਼ਨ ਤੇ ਆਸਰਾ ਲੈਕੇ ਰਹਿ ਰਹੀ ਹੈ । ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਹੈ ਕੇ ਜਲਦੀ ਕੋਈ ਹੱਲ ਕੱਢਕੇ ਉਨ੍ਹਾਂ ਦੀ ਬੱਚੀ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇ।