ਚੰਡੀਗੜ੍ਹ, 24 ਫਰਵਰੀ 2022 : ਯੂਕਰੇਨ ਅਤੇ ਰੂਸ ਹਮਲੇ ਨੂੰ ਲੈ ਕੇ ਸੁਖਬੀਰ ਬਾਦਲ ਨੇ ਲਿਖਿਆ ਕਿ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਮੇਰੀ ਬੇਨਤੀ ਹੈ ਕਿ ਉਹ ਯੂਕਰੇਨ ਵਿੱਚ ਫ਼ਸੇ ਭਾਰਤੀਆਂ, ਖ਼ਾਸ ਕਰਕੇ ਸੈਂਕੜਿਆਂ ਦੀ ਗਿਣਤੀ ‘ਚ ਫ਼ਸੇ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਕੱਢ ਲਿਆਉਣ ਲਈ ਹੰਗਾਮੀ ਕਦਮ ਚੁੱਕਣ, ਜਿਨ੍ਹਾਂ ਨੇ ਰੂਸ ਵੱਲੋਂ ਯੁੱਧ ਦੇ ਐਲਾਨ ਤੋਂ ਬਾਅਦ ਦੁਖਦਾਇਕ ਸੁਨੇਹੇ ਭੇਜੇ ਹਨ। ਹਵਾਈ ਯਾਤਰਾ ਦਾ ਪ੍ਰਬੰਧ ਕਰਕੇ ਸਾਰੇ ਭਾਰਤੀਆਂ ਨੂੰ ਤੁਰੰਤ ਭਾਰਤ ਲਿਆਉਣਾ ਚਾਹੀਦਾ ਹੈ।
Urge External Affairs Minister @DrSJaishankar to take emergency measures to evacuate Indians stranded in #Ukraine, especially hundreds of Punjabi youth who have sent out distress calls after declaration of war by Russia. All Indians may be air-lifted immediately.#UkraineRussia pic.twitter.com/FrEnWoNkey
— Sukhbir Singh Badal (@officeofssbadal) February 24, 2022