ਰੂਸ-ਯੂਕਰੇਨ ਜੰਗ

ਰੂਸ-ਯੂਕਰੇਨ ਜੰਗ: ਰੂਸ ਨੇ ਯੂਕਰੇਨ ਦੇ ਦੋ ਸ਼ਹਿਰਾਂ ‘ਤੇ ਰੋਕੇ ਹਮਲੇ, ਜਾਣੋ! ਕੀ ਹੈ ਕਾਰਨ

ਚੰਡੀਗੜ੍ਹ 05 ਮਾਰਚ 2022: ਰੂਸ-ਯੂਕਰੇਨ ਜੰਗ ਵਿਚਕਾਰ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਰੂਸ ਨੇ ਯੂਕਰੇਨ ‘ਚ ਫਸੇ ਲੋਕਾਂ ਨੂੰ ਬਚਾਉਣ ਲਈ ਯੂਕਰੇਨ ਦੇ ਦੋ ਸ਼ਹਿਰਾਂ ਮਾਰੀਉਪੋਲ ਅਤੇ ਵੋਲਨੋਵਾਖਾ ‘ਚ ਜੰਗਬੰਦੀ ਦਾ ਐਲਾਨ ਕੀਤਾ ਹੈ।

ਇਸਦੇ ਚੱਲਦੇ ਕਿਹਾ ਗਿਆ ਹੈ ਕਿ ਜਦੋਂ ਤੱਕ ਇੱਥੇ ਫਸੇ ਲੋਕਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਰੂਸੀ ਪਾਸਿਓਂ ਕੋਈ ਹਮਲਾ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਰੂਸੀ ਰਾਜਦੂਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਸੂਚਿਤ ਕੀਤਾ ਹੈ ਕਿ ਪੂਰਬੀ ਯੂਰਪੀ ਦੇਸ਼ ਖਾਰਕਿਵ ਅਤੇ ਸੁਮੀ ਸ਼ਹਿਰਾਂ ਵਿਚ ਭਾਰਤੀ ਵਿਦਿਆਰਥੀਆਂ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਲਈ ਰੂਸੀ ਬੱਸਾਂ ਪੂਰਬੀ ਯੂਕਰੇਨ ਦੇ ਕਰਾਸਿੰਗ ਪੁਆਇੰਟਾਂ ‘ਤੇ ਤਿਆਰ ਹਨ, ਉਥੇ ਫਸੀਆਂ ਹੋਈਆਂ ਹਨ।

ਰੂਸ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਬਿਆਨ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸ਼ੁੱਕਰਵਾਰ ਨੂੰ ਇੱਕ ਐਮਰਜੈਂਸੀ ਸੈਸ਼ਨ ਆਯੋਜਿਤ ਕੀਤਾ, ਜਿਸ ਨੂੰ ਅਲਬਾਨੀਆ, ਫਰਾਂਸ, ਆਇਰਲੈਂਡ, ਨਾਰਵੇ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਨੇ ਬੁਲਾਇਆ। ਯੂਕਰੇਨ ਦੇ ਜ਼ਪੋਰਿਜ਼ੀਆ ਪਰਮਾਣੂ ਪਾਵਰ ਪਲਾਂਟ ‘ਤੇ ਰੂਸ ਦੇ ਹਮਲੇ ਤੋਂ ਬਾਅਦ ਯੂਰਪ ਵਿਚ ਸਭ ਤੋਂ ਵੱਡੀ ਬੈਠਕ ਦੌਰਾਨ ਸੰਯੁਕਤ ਰਾਸ਼ਟਰ ਵਿਚ ਰੂਸ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਵੈਸੀਲੀ ਨੇਬੇਨਜੀਆ ਨੇ ਕਿਹਾ ਕਿ ਰੂਸੀ ਫੌਜ ਯੂਕਰੇਨ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਦੀ ਸ਼ਾਂਤੀਪੂਰਨ ਨਿਕਾਸੀ ਨੂੰ ਯਕੀਨੀ ਬਣਾਉਣ ਲਈ ਸਭ ਕੁਝ ਕਰੇਗੀ ਅਤੇ ਅਜੇ ਵੀ ਕੰਮ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਦੋਸ਼ ਲਾਇਆ ਕਿ ਯੂਕਰੇਨੀ ਰਾਸ਼ਟਰਵਾਦੀ ਪੂਰਬੀ ਯੂਕਰੇਨ ਦੇ ਖਾਰਕੀਵ ਅਤੇ ਸੁਮੀ ਸ਼ਹਿਰਾਂ ‘ਚ 3700 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਜ਼ਬਰਦਸਤੀ ਰੱਖ ਰਹੇ ਹਨ।

Scroll to Top