Site icon TheUnmute.com

ਰੂਸ ਨੇ ਮਾਰਕ ਜ਼ਕਰਬਰਗ ਦੀ ਕੰਪਨੀ ਮੇਟਾ ਨੂੰ ਅੱਤਵਾਦੀ ਤੇ ਕੱਟੜਪੰਥੀ ਸੰਗਠਨ ਦੀ ਸੂਚੀ ‘ਚ ਕੀਤਾ ਸ਼ਾਮਲ

Meta

ਚੰਡੀਗੜ੍ਹ 11 ਅਕਤੂਬਰ 2022: ਅਮਰੀਕੀ ਤਕਨੀਕੀ ਦਿੱਗਜ ਅਤੇ ਮਾਰਕ ਜ਼ਕਰਬਰਗ ਦੀ ਕੰਪਨੀ ਮੇਟਾ (Meta) ਖਿਲਾਫ ਵੱਡਾ ਕਦਮ ਚੁੱਕਦੇ ਹੋਏ ਰੂਸ ਨੇ ਇਸ ਨੂੰ ਅੱਤਵਾਦੀ ਅਤੇ ਕੱਟੜਪੰਥੀ ਸੰਗਠਨ ਦੀ ਸੂਚੀ ‘ਚ ਸ਼ਾਮਲ ਕੀਤਾ ਹੈ। ਮੇਟਾ ਫੇਸਬੁੱਕ ਦੀ ਮੂਲ ਕੰਪਨੀ ਹੈ। ਫੈਡਰਲ ਸਰਵਿਸ ਫਾਰ ਫਾਈਨੈਂਸ਼ੀਅਲ ਮਾਨੀਟਰਿੰਗ (ਰੋਸਫਿਨਮੋਨੀਟਰਿੰਗ) ਦੇ ਡੇਟਾਬੇਸ ਦੇ ਅਨੁਸਾਰ ਰੂਸ ਨੇ ਮੰਗਲਵਾਰ ਨੂੰ ਮੇਟਾ ਨੂੰ ਅੱਤਵਾਦੀ ਅਤੇ ਕੱਟੜਪੰਥੀ ਸੰਗਠਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ।

ਇਸ ਸਾਲ ਮਾਰਚ ਦੇ ਅੰਤ ‘ਚ ਰੂਸ ਨੇ ਕੱਟੜਪੰਥੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਪਾਬੰਦੀ ਲਗਾ ਦਿੱਤੀ ਸੀ। ਅਧਿਕਾਰੀਆਂ ਨੇ ਯੂਕਰੇਨ ਵਿਚ ਰੂਸ ਦੀ ਫੌਜੀ ਕਾਰਵਾਈ ਦੌਰਾਨ ਮੇਟਾ ‘ਤੇ ਰੂਸੋਫੋਬੀਆ ਦਾ ਦੋਸ਼ ਲਗਾਇਆ ਹੈ।

Exit mobile version