Site icon TheUnmute.com

ਰੂਸ: ਮਾਸਕੋ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 115 ਹੋਈ, 11 ਸ਼ੱਕੀ ਵਿਅਕਤੀ ਗ੍ਰਿਫਤਾਰ

Russia

ਚੰਡੀਗੜ੍ਹ, 23 ਮਾਰਚ 2024: ਰੂਸ (Russia) ਦੇ ਮਾਸਕੋ (Moscow) ‘ਚ ਸ਼ੁੱਕਰਵਾਰ ਦੇਰ ਸ਼ਾਮ ਇਕ ਕੰਸਰਟ ਹਾਲ ‘ਤੇ ਹੋਏ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ 115 ਤੱਕ ਪਹੁੰਚ ਗਈ ਹੈ। ਕਰੀਬ 150 ਜਣੇ ਜ਼ਖਮੀ ਹਨ। ਅੱਤਵਾਦੀਆਂ ਨੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਾਲ ‘ਸੀ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਘਟਨਾ ਤੋਂ ਬਾਅਦ ਰੂਸੀ ਸੁਰੱਖਿਆ ਏਜੰਸੀ ਅਤੇ ਪੁਲਿਸ ਨੇ ਸਾਂਝੇ ਤੌਰ ‘ਤੇ ਮਾਸਕੋ ‘ਚ ਹਾਈ ਅਲਰਟ ਜਾਰੀ ਕਰਕੇ ਮੁਹਿੰਮ ਚਲਾਈ।

ਇਸ ਘਟਨਾ ‘ਚ ਹੁਣ ਤੱਕ 11 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਚਾਰ ਬੰਦੂਕਧਾਰੀ ਹਨ ਜੋ ਹਮਲੇ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਇਨ੍ਹਾਂ ਸ਼ੱਕੀਆਂ ਨੂੰ ਪੁਲਿਸ ਨੇ ਕਾਰ ਦਾ ਪਿੱਛਾ ਕਰਨ ਤੋਂ ਬਾਅਦ ਫੜ ਲਿਆ।

ਰੂਸੀ (Russia)ਸੁਰੱਖਿਆ ਏਜੰਸੀ ਮੁਤਾਬਕ ਹਮਲਾਵਰਾਂ ਦੇ ਯੂਕਰੇਨ ਵਿੱਚ ਸੰਪਰਕ ਸਨ ਅਤੇ ਉਹ ਸਰਹੱਦ ਵੱਲ ਭੱਜ ਰਹੇ ਸਨ। ਹਾਲਾਂਕਿ, ਉਸ ਨੂੰ ਰੂਸ-ਯੂਕਰੇਨ ਸਰਹੱਦ ‘ਤੇ ਪਹੁੰਚਣ ਤੋਂ ਪਹਿਲਾਂ ਬ੍ਰਾਇੰਸਕ ਸੂਬੇ ਵਿੱਚ ਫੜ ਲਿਆ ਗਿਆ ਸੀ। ਰੂਸੀ ਏਜੰਸੀ ਸੰਘੀ ਸੁਰੱਖਿਆ ਸੇਵਾ (ਐਫਐਸਬੀ) ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਰੂਸ ਦੇ ਇਨ੍ਹਾਂ ਦੋਸ਼ਾਂ ‘ਤੇ ਯੂਕਰੇਨ ਦੇ ਰਾਸ਼ਟਰਪਤੀ ਦੇ ਸਲਾਹਕਾਰ ਨੇ ਕਿਹਾ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Exit mobile version