ਚੰਡੀਗੜ੍ਹ 13 ਜੂਨ 2022: ਰੂਸ (Russia) ਨੂੰ ਯੂਕਰੇਨ ‘ਤੇ ਹਮਲਾ ਕਰਨ ਲਈ ਅਮਰੀਕਾ ਸਮੇਤ ਹੋਰ ਪੱਛਮੀ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਰੂਸ ਹੁਣ ਇਰਾਕ ਤੋਂ ਬਾਅਦ ਭਾਰਤ (India) ਦਾ ਦੂਜਾ ਸਭ ਤੋਂ ਵੱਡਾ ਤੇਲ ਸਪਲਾਇਰ ਬਣ ਗਿਆ ਹੈ।
ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ, ਪਿਛਲੇ ਮਈ ਵਿੱਚ ਰੂਸ ਸਾਊਦੀ ਅਰਬ ਨੂੰ ਪਛਾੜਦੇ ਹੋਏ ਭਾਰਤ ਦਾ ਦੂਜਾ ਸਭ ਤੋਂ ਵੱਡਾ ਤੇਲ ਸਪਲਾਇਰ ਬਣ ਗਿਆ ਸੀ। ਦੱਸ ਦਈਏ ਕਿ ਇਸ ਮਾਮਲੇ ‘ਚ ਇਰਾਕ ਅਜੇ ਵੀ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ।
ਮਈ ਵਿੱਚ ਰੂਸੀ ਤੇਲ ਦੀ ਸਪਲਾਈ ਪ੍ਰਤੀ ਦਿਨ 819,000 ਬੈਰਲ ਤੱਕ ਪਹੁੰਚ ਗਈ ਮੀਡੀਆ ਰਿਪੋਰਟਾਂ ਦੇ ਅਨੁਸਾਰ, ਭਾਰਤੀ ਰਿਫਾਇਨਰੀਆਂ ਨੂੰ ਮਈ ਵਿੱਚ ਲਗਭਗ 819,000 ਬੈਰਲ ਪ੍ਰਤੀ ਦਿਨ (ਬੀਪੀਡੀ) ਰੂਸੀ ਤੇਲ ਪ੍ਰਾਪਤ ਹੋਇਆ, ਜੋ ਕਿ ਕਿਸੇ ਵੀ ਮਹੀਨੇ ਵਿੱਚ ਰਿਕਾਰਡ ਕੀਤਾ ਗਿਆ ਸਭ ਤੋਂ ਵੱਧ ਹੈ। ਉਸੇ ਸਮੇਂ, ਅਪ੍ਰੈਲ ਵਿੱਚ ਰੂਸੀ ਤੇਲ ਦੀ ਸਪਲਾਈ ਪ੍ਰਤੀ ਦਿਨ ਲਗਭਗ 277,00 ਬੈਰਲ ਸੀ|