Site icon TheUnmute.com

ਦੌੜਾਕ ਐੱਸ ਧਨਲਕਸ਼ਮੀ ਤੇ ਬੀ ਐਸ਼ਵਰਿਆ ਡੋਪ ਟੈਸਟ ‘ਚ ਫੇਲ, ਰਾਸ਼ਟਰਮੰਡਲ ਖੇਡਾਂ ਤੋਂ ਹੋਈਆਂ ਬਾਹਰ

ਰਾਸ਼ਟਰਮੰਡਲ ਖੇਡਾਂ

ਚੰਡੀਗੜ੍ਹ 20 ਜੁਲਾਈ 2022: ਰਾਸ਼ਟਰਮੰਡਲ ਖੇਡਾਂ ਤੋਂ ਠੀਕ ਪਹਿਲਾਂ ਇੱਕ ਵੱਡਾ ਡੋਪਿੰਗ ਸਕੈਂਡਲ ਸਾਹਮਣੇ ਆਇਆ ਹੈ। ਦੌੜਾਕ ਐੱਸ ਧਨਲਕਸ਼ਮੀ ਤੋਂ ਬਾਅਦ ਹੁਣ ਲੰਬੀ ਅਤੇ ਟ੍ਰਿਪਲ ਜੰਪਰ ਬੀ ਐਸ਼ਵਰਿਆ ਵੀ ਡੋਪ ਟੈਸਟ ‘ਚ ਫਸ ਗਈ ਹੈ। ਦੋਵੇਂ ਐਥਲੀਟਾਂ ਨੂੰ ਬਰਮਿੰਘਮ ਲਈ 37 ਮੈਂਬਰੀ ਐਥਲੈਟਿਕ ਦਲ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਬਰਮਿੰਘਮ ਲਈ ਦੋਵਾਂ ਮੁਕਾਬਲਿਆਂ ਵਿੱਚ ਚੁਣੀ ਗਈ ਐਸ਼ਵਰਿਆ ਨੇ ਪਿਛਲੇ ਮਹੀਨੇ 13 ਅਤੇ 14 ਜੂਨ ਨੂੰ ਚੇਨਈ ਵਿੱਚ ਹੋਈ ਅੰਤਰ-ਰਾਜੀ ਮੀਟ ਵਿੱਚ ਟ੍ਰਿਪਲ ਜੰਪ ਵਿੱਚ 14.14 ਮੀਟਰ ਦੀ ਛਾਲ ਮਾਰ ਕੇ ਕੌਮੀ ਰਿਕਾਰਡ ਬਣਾਇਆ ਸੀ। ਨਾਲ ਹੀ, ਲੰਬੀ ਛਾਲ ਵਿੱਚ 6.73 ਮੀਟਰ ਮਾਪ ਕੇ, ਅੰਜੂ ਬੌਬੀ ਜਾਰਜ ਦੇ 6.83 ਮੀਟਰ ਦੇ ਰਿਕਾਰਡ ਦੇ ਨੇੜੇ ਪਹੁੰਚ ਗਈ।

Exit mobile version