July 2, 2024 9:52 pm
RT-PCR test

ਭਾਰਤ ‘ਚ ਚੀਨ, ਜਾਪਾਨ ਸਮੇਤ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦਾ RT-PCR ਟੈਸਟ ਹੋ ਸਕਦੈ ਲਾਜ਼ਮੀ

ਚੰਡੀਗੜ੍ਹ 28 ਦਸੰਬਰ 2022: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਭਾਰਤ ਸਰਕਾਰ ਅਗਲੇ ਹਫਤੇ ਤੋਂ ਚੀਨ ਅਤੇ ਪੰਜ ਹੋਰ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ RT-PCR ਰਿਪੋਰਟ ਲਾਜ਼ਮੀ ਕਰ ਸਕਦੀ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਦੇ ਮੁਤਾਬਕ ਚਿਤਵਨੀ ਦਿੱਤੀ ਕਿ ਅਗਲੇ 40 ਦਿਨ ਮਹੱਤਵਪੂਰਨ ਹੋਣਗੇ, ਕਿਉਂਕਿ ਭਾਰਤ ਵਿੱਚ ਜਨਵਰੀ ਵਿੱਚ ਕੋਵਿਡ ਵਿੱਚ ਵਾਧਾ ਹੋ ਸਕਦਾ ਹੈ।

ਸਿਹਤ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਜੇਕਰ ਲਹਿਰ ਆਉਂਦੀ ਹੈ ਤਾਂ ਵੀ ਮੌਤਾਂ ਅਤੇ ਹਸਪਤਾਲਾਂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਪਾਇਆ ਗਿਆ ਸੀ ਕਿ ਪੂਰਬੀ ਏਸ਼ੀਆ ਵਿੱਚ ਕੋਵਿਡ -19 ਦੁਆਰਾ ਪ੍ਰਭਾਵਿਤ ਹੋਣ ਤੋਂ 30-35 ਦਿਨਾਂ ਬਾਅਦ ਮਹਾਂਮਾਰੀ ਦੀ ਇੱਕ ਨਵੀਂ ਲਹਿਰ ਭਾਰਤ ਵਿੱਚ ਆਈ ਹੈ… ਇਹ ਇੱਕ ਰੁਝਾਨ ਰਿਹਾ ਹੈ।”

ਸੂਤਰਾਂ ਨੇ ਦੱਸਿਆ ਕਿ ਚੀਨ, ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ, ਥਾਈਲੈਂਡ ਅਤੇ ਸਿੰਗਾਪੁਰ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਅਗਲੇ ਹਫਤੇ ਤੋਂ ‘ਏਅਰ ਸੁਵਿਧਾ’ ਫਾਰਮ ਭਰਨਾ ਅਤੇ 72 ਘੰਟੇ ਪਹਿਲਾਂ ਆਰਟੀ-ਪੀਸੀਆਰ ਟੈਸਟ (RT-PCR test) ਕਰਵਾਉਣਾ ਲਾਜ਼ਮੀ ਕੀਤਾ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ‘ਚ ਭਾਰਤ ਆਏ 6,000 ਅੰਤਰਰਾਸ਼ਟਰੀ ਯਾਤਰੀਆਂ ਦੀ ਕੋਵਿਡ-19 ਲਈ ਜਾਂਚ ਕੀਤੀ ਗਈ, ਜਿਨ੍ਹਾਂ ‘ਚੋਂ 39 ਰਿਪੋਰਟਾਂ ‘ਪਾਜ਼ੇਟਿਵ’ ਆਈਆਂ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦਿੱਲੀ ਹਵਾਈ ਅੱਡੇ ਦਾ ਦੌਰਾ ਕਰਕੇ ਉੱਥੇ ਕੋਵਿਡ-19 ਟੈਸਟਿੰਗ ਸੁਵਿਧਾਵਾਂ ਦਾ ਜਾਇਜ਼ਾ ਲੈਣਗੇ।